ਨਵੀਂ ਦਿੱਲੀ : 1 ਅਪ੍ਰੈਲ ਤੋਂ ਮਹਿੰਗਾਈ ਦਾ ਇਕ ਹੋਰ ਝਟਕਾ ਲੱਗਣ ਜਾ ਰਿਹਾ ਹੈ। UPI ਰਾਹੀਂ ਭੁਗਤਾਨ ਕਰਨਾ ਹੁਣ ਮਹਿੰਗਾ ਹੋਵੇਗਾ। 1 ਅਪ੍ਰੈਲ ਤੋਂ ਤੁਹਾਨੂੰ UPI ਰਾਹੀਂ ਭੁਗਤਾਨ ਕਰਨ ਲਈ ਚਾਰਜ ਦੇਣਾ ਪਵੇਗਾ। ਭਾਵ 1 ਅਪ੍ਰੈਲ ਤੋਂ ਤੁਹਾਨੂੰ GPay, PhonePe, Paytm ਐਪ ਰਾਹੀਂ ਭੁਗਤਾਨ ਕਰਨ ‘ਤੇ ਚਾਰਜ ਦੇਣਾ ਪੈ ਸਕਦਾ ਹੈ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਇਸ ਸਬੰਧ ‘ਚ ਇਕ ਸਰਕੂਲਰ ਜਾਰੀ ਕੀਤਾ ਹੈ। 1 ਅਪ੍ਰੈਲ ਤੋਂ ਤੁਹਾਨੂੰ ਵਪਾਰੀ ਨਾਲ ਕੀਤੇ ਗਏ ਲੈਣ-ਦੇਣ ‘ਤੇ ਵਾਧੂ ਚਾਰਜ ਦੇਣੇ ਪੈਣਗੇ।
ਅੱਜ ਆਮ ਲੋਕਾਂ ਨੂੰ UPI ਰਾਹੀਂ ਭੁਗਤਾਨ ਕਰਨ ਦੀ ਆਦਤ ਪੈ ਗਈ ਹੈ। ਨੋਟਬੰਦੀ ਤੋਂ ਬਾਅਦ ਨਕਦੀ ਦੀ ਜਗ੍ਹਾ ਸਮਾਰਟਫੋਨ ਨੇ ਲੈ ਲਈ, ਪਰ ਹੁਣ ਇਹ ਆਦਤ ਤੁਹਾਨੂੰ ਮਹਿੰਗੀ ਪੈਣ ਵਾਲੀ ਹੈ। NPCI ਨੇ UPI ਭੁਗਤਾਨ ਨੂੰ ਲੈ ਕੇ ਸਰਕੂਲਰ ਜਾਰੀ ਕੀਤਾ ਹੈ ਜਿਸ ਵਿੱਚ ਅਪ੍ਰੈਲ ਤੋਂ ਯੂਪੀਆਈ ਦੁਆਰਾ ਕੀਤੇ ਗਏ ਵਪਾਰੀ ਭੁਗਤਾਨਾਂ ‘ਤੇ ਪੀਪੀਆਈ ਚਾਰਜ ਲਗਾਉਣ ਦੀ ਸਿਫਾਰਸ਼ ਕੀਤੀ ਗਈ ਹੈ।
