ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੀਨੀ ਸਮਾਰਟਫੋਨ ਨਿਰਮਾਤਾ ਵੀਵੋ ਨੇ ਨਵਾਂ 5 ਜੀ ਸਮਾਰਟਫੋਨ ਵੀਵੋ ਜ਼ੈਡ 6 ਜੀ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ‘ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ‘ਚ 48 ਮੈਗਾਪਿਕਸਲ ਦਾ ਪ੍ਰਾਇਮਰੀ ਲੈਂਜ਼ ਦਿੱਤਾ ਗਿਆ ਹੈ। ਇਸ ਆਕਰਸ਼ਕ ਸਮਾਰਟ ਫੋਨ ‘ਚ ਐਂਡਰਾਇਡ 10 ਬੇਸਡ Funtouch OS ਵੀਵੋ ਜ਼ੈਡ 6 ਜੀ ਵਿੱਚ 6.57 ਇੰਚ ਦੀ ਫੁੱਲ ਐਚਡੀ ਪਲੱਸ ਡਿਸਪਲੇਅ ਦਿੱਤੀ ਗਈ ਹੈ।
ਵੀਵੋ ਜ਼ੈਡ 6 ਜੀ ਵਿੱਚ Qualcomm Snapdragon 765 ਜੀ ਪ੍ਰੋਸੈਸਰ ਹੈ ਅਤੇ ਇਸਦੀ 8 ਜੀਬੀ ਰੈਮ ਹੈ। ਇਸ ਦੇ ਟਾਪ ਵੇਰੀਐਂਟ ‘ਚ 8GB ਰੈਮ ਦੇ ਨਾਲ 128 ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਨੂੰ ਮਾਈਕਰੋ ਐਸ ਡੀ ਕਾਰਡ ਦੇ ਜ਼ਰੀਏ ਵਧਾਇਆ ਜਾ ਸਕਦਾ ਹੈ। ਵੀਵੋ ਜ਼ੈਡ 6 ਜੀ ਦੇ ਚਾਰ ਰਿਅਰ ਕੈਮਰਾ ਹਨ। ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। ਦੂਜਾ ਕੈਮਰਾ 8 ਮੈਗਾਪਿਕਸਲ ਦਾ ਵਾਈਡ ਐਂਗਲ ਹੈ, ਜਦੋਂ ਕਿ 2 ਮੈਗਾਪਿਕਸਲ ਦਾ ਮੈਕਰੋ ਲੈਂਜ਼ ਦਿੱਤਾ ਗਿਆ ਹੈ। ਡੈਪਥ ਸੇਂਸਿੰਗ ਲਈ ਇਕ ਕੈਮਰਾ ਵੀ ਦਿੱਤਾ ਗਿਆ ਹੈ। ਸੈਲਫੀ ਲਈ ਇਸ ਵਿੱਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਵੀਵੋ ਜ਼ੈਡ6 5 ਜੀ ਦੀ 5000mAh ਦੀ ਬੈਟਰੀ ਹੈ ਅਤੇ ਇਸ ਦੇ ਨਾਲ ਇੱਥੇ 44 ਡਬਲਯੂ ਸੁਪਰ ਫਲੈਸ਼ ਚਾਰਜਿੰਗ ਟੈਕਨਾਲੋਜੀ ਦਿੱਤੀ ਗਈ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ, ਇਹ ਸਿਰਫ਼ 35 ਮਿੰਟਾਂ ਵਿੱਚ 0 ਤੋਂ 70% ਤੱਕ ਚਾਰਜ ਕਰ ਸਕਦੀ ਹੈ। ਇਸ ਸਮਾਰਟਫੋਨ ਵਿੱਚ ਕੁਨੈਕਟੀਵਿਟੀ ਲਈ USB Tyoe C ਹੈ। ਵੀਵੋ ਜ਼ੈਡ 6 ਜੀ ਦੀ ਵਿਕਰੀ ਫਿਲਹਾਲ ਚੀਨ ਵਿਚ ਹੋਵੇਗੀ। ਚੀਨ ਵਿੱਚ ਇਸ ਸਮਾਰਟਫੋਨ ਦੀ ਕੀਮਤ ਸੀਐਨਵਾਈ 2,198 (ਲਗਭਗ 22,000 ਰੁਪਏ) ਹੈ। ਟੋਪ ਮਾਡਲ ਦੀ ਕੀਮਤ ਸੀ ਐਨ ਵਾਈ 2598 (ਲਗਭਗ 26,000 ਰੁਪਏ) ਹੈ। ਇਸ ਨੂੰ ਭਾਰਤ ਵਿੱਚ ਕਦੋਂ ਲਾਂਚ ਕੀਤਾ ਜਾਵੇਗਾ, ਫਿਲਹਾਲ ਇਹ ਸਪਸ਼ਟ ਨਹੀਂ ਹੈ।


