ਡਿਪਟੀ CM ਕੇਸ਼ਵ ਪ੍ਰਸਾਦ ਮੌਰਿਆ ਦੇ ਬੇਟੇ ਦੀ ਕਾਰ ਹਾਦਸੇ ਦੀ ਸ਼ਿਕਾਰ, ਬਾਲ-ਬਾਲ ਬਚਿਆ ਯੋਗੇਸ਼

ਲਖਨਊ- ਉੱਤਰ ਪ੍ਰਦੇਸ਼ ਦੇ ਉਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਬੇਟੇ ਦੇ ਹਾਦਸੇ ਦੇ ਸ਼ਿਕਾਰ ਹੋਣ ਦੀ ਖਬਰ ਹੈ। ਜਾਲੌਨ ਵਿਚ ਡਿਪਟੀ ਸੀਐੱਮ ਕੇਸ਼ਵ ਪ੍ਰਸਾਦ…

ਲਖਨਊ- ਉੱਤਰ ਪ੍ਰਦੇਸ਼ ਦੇ ਉਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਬੇਟੇ ਦੇ ਹਾਦਸੇ ਦੇ ਸ਼ਿਕਾਰ ਹੋਣ ਦੀ ਖਬਰ ਹੈ। ਜਾਲੌਨ ਵਿਚ ਡਿਪਟੀ ਸੀਐੱਮ ਕੇਸ਼ਵ ਪ੍ਰਸਾਦ ਮੌਰਿਆ ਦੇ ਬੇਟੇ ਦੀ ਗੱਡੀ ਦਾ ਐਕਸੀਡੈਂਟ ਹੋਇਆ ਹੈ। ਸੂਤਰਾਂ ਦੇ ਮੁਤਾਬਕ ਰਾਹਤ ਦੀ ਗੱਲ ਇਹ ਹੈ ਕਿ ਹਾਦਸੇ ਵਿਚ ਡਿਪਟੀ ਸੀਐੱਮ ਕੇਸ਼ਵ ਦੇ ਬੇਟੇ ਯੋਗੇਸ਼ ਬਾਲ-ਬਾਲ ਬਚੇ ਹਨ। ਸੂਚਨਾ ਮਿਲਦੇ ਹੀ ਮੌਕੇ ਉੱਤੇ ਪੁਲਿਸ ਪਹੁੰਚ ਗਈ ਤੇ ਹਾਦਸੇ ਦਾ ਸ਼ਿਕਾਰ ਹੋਈ ਕਾਰ ਤੇ ਟਰੈਕਟਰ ਨੂੰ ਜਬਤ ਕਰ ਲਿਆ ਹੈ।

Also read: ਮਨੀਸ਼ ਸਿਸੋਦੀਆ ਨੇ ਪੇਸ਼ ਕੀਤਾ ਦਿੱਲੀ ਦਾ ‘ਰੁਜ਼ਗਾਰ’ ਬਜਟ, 5 ਸਾਲਾਂ ‘ਚ 20 ਲੱਖ ਨੌਕਰੀਆਂ ਦਾ ਟੀਚਾ

ਜਿਸ ਵੇਲੇ ਯੋਗੇਸ਼ ਮੌਰਿਆ ਦੀ ਕਾਰ ਹਾਦਸੇ ਦੀ ਸ਼ਿਕਾਰ ਹੋਈ, ਉਸ ਵੇਲੇ ਉਹ ਦਤੀਆ ਦੇ ਪੀਤਾਂਬਰ ਮਾਈ ਦੇ ਦਰਸ਼ਨ ਦੇ ਲਈ ਜਾ ਰਹੇ ਸਨ। ਹਾਦਸੇ ਦੀ ਖਬਰ ਦੇ ਤੁਰੰਤ ਬਾਅਦ ਹੀ ਯੋਗੇਸ਼ ਨੂੰ ਦੂਜੀ ਗੱਡੀ ਰਾਹੀਂ ਭੇਜ ਦਿੱਤਾ ਗਿਆ। ਦਰਅਸਲ ਇਹ ਹਾਦਸਾ ਕਾਲਪੀ ਕੋਤਵਾਲੀ ਖੇਤਰ ਦੇ ਅਧੀਨ ਆਉਣ ਵਾਲੇ ਆਲਮਪੁਰ ਬਾਈਪਾਸ ਦੇ ਨੇੜੇ ਹੋਇਆ ਹੈ।

Also read: ‘ਵਿਧਾਇਕਾਂ ਦੀ ਨਹੀਂ ਹੋਣੀ ਚਾਹੀਦੀ ਪੈਨਸ਼ਨ, ਉਹ ਤਾਂ ਸੇਵਾਦਾਰ ਹੁੰਦੈ’

ਹਾਦਸੇ ਦੀ ਇਹ ਖਬਰ ਅਜਿਹੇ ਵੇਲੇ ਵਿਚ ਆਈ ਹੈ ਜਦੋਂ ਸ਼ੁੱਕਰਵਾਰ ਨੂੰ ਹੀ ਕੇਸ਼ਵ ਪ੍ਰਸਾਦ ਮੌਰਿਆ ਨੇ ਦੁਬਾਰਾ ਡਿਪਟੀ ਮੁੱਖ ਮੰਤਰੀ ਦੀ ਸਹੁੰ ਲਈ ਹੈ। ਸ਼ੁੱਕਰਵਾਰ ਨੂੰ ਹੀ ਯੋਗੀ ਸਰਕਾਰ ਦੀ ਕੈਬਨਿਟ ਦਾ ਸਹੁੰ ਚੁੱਕ ਸਮਾਗਮ ਹੋਇਆ ਹੈ ਤੇ ਕੇਸ਼ਵ ਮੌਰਿਆ ਉੱਤੇ ਭਾਜਪਾ ਨੇ ਇਕ ਵਾਰ ਫਿਰ ਭਰੋਸਾ ਕਰਦੇ ਹੋਏ ਉਨ੍ਹਾਂ ਨੂੰ ਯੂਪੀ ਦੇ ਡਿਪਟੀ ਸੀਐੱਮ ਦੀ ਜ਼ਿੰਮੇਦਾਰੀ ਸੌਂਪੀ ਹੈ। ਡਿਪਟੀ ਸੀਐੱਮ ਦੇ ਬੇਟੇ ਦੀ ਕਾਲ ਦੀ ਟੱਕਰ ਇਕ ਟਰੈਕਟਰ ਨਾਲ ਹੋ ਗਈ ਸੀ। ਕਾਰ ਵਿਚ ਸਵਾਰ ਸਾਰੇ ਲੋਕ ਸੁਰੱਖਿਅਤ ਹਨ। ਪੁਲਿਸ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ।

Leave a Reply

Your email address will not be published. Required fields are marked *