ਲਖਨਊ- ਯੂਪੀ ਵਿੱਚ ਚੌਥੇ ਪੜਾਅ ਲਈ ਵੋਟਿੰਗ ਹੋ ਰਹੀ ਹੈ। ਯੂਪੀ ਦੇ ਚੌਥੇ ਪੜਾਅ ਦੀ ਵੋਟਿੰਗ ਦੌਰਾਨ ਲਖੀਮਪੁਰ ਖੇੜੀ ਜ਼ਿਲ੍ਹੇ ਦੀ ਸਦਰ ਵਿਧਾਨ ਸਭਾ ਸੀਟ ‘ਤੇ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਲਖੀਮਪੁਰ ਸਦਰ ਵਿਧਾਨ ਸਭਾ ਹਲਕੇ ਦੇ ਕਾਦੀਪੁਰ ਸਾਨੀ ਪੋਲਿੰਗ ਬੂਥ ‘ਤੇ ਲਗਾਈ ਗਈ ਈਵੀਐਮ ਮਸ਼ੀਨ ‘ਚ ਕਿਸੇ ਨੇ ਫੇਵੀਕਵਿਕ ਪਾ ਦਿੱਤੀ। ਇਸ ਕਾਰਨ ਕਰੀਬ ਡੇਢ ਘੰਟੇ ਤੱਕ ਪੋਲਿੰਗ ਵਿੱਚ ਵਿਘਨ ਪਿਆ।
Also Read: ਭਾਰਤ ‘ਚ ਕੋਰੋਨਾ ਵਾਇਰਸ ਦੇ 15 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ, ਇੰਨੇ ਲੋਕਾਂ ਦੀ ਹੋਈ ਮੌਤ
ਸਾਬਕਾ ਵਿਧਾਇਕ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਉਮੀਦਵਾਰ ਉਤਕਰਸ਼ ਵਰਮਾ ਨੇ ਕਿਹਾ, ‘ਕਿਸੇ ਨੇ ਸ਼ਰਾਰਤ ਨਾਲ ਸਾਡੇ ਪਹਿਲੇ ਨੰਬਰ ਦੇ ਬਟਨ ‘ਚ ਫੇਵੀਕੁਈਕ ਲਗਾ ਦਿੱਤਾ, ਜਿਸ ਕਾਰਨ ਬਟਨ ਨਹੀਂ ਦਬਾ ਰਿਹਾ ਸੀ, ਅਸੀਂ ਸ਼ਿਕਾਇਤ ਕੀਤੀ, ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਕਾਰਵਾਈ ਕੀਤੀ, ਜਿਸ ਤੋਂ ਬਾਅਧ ਮੁੜ ਵੋਟਿੰਗ ਸ਼ੁਰੂ ਹੋਈ।
Also Read: ਬ੍ਰਾਜ਼ੀਲ ‘ਚ ਮੀਂਹ ਕਾਰਨ ਮਚੀ ਤਬਾਹੀ, 185 ਹਲਾਕ
ਲਖੀਮਪੁਰ ਸੀਟ ਤੋਂ ਸਮਾਜਵਾਦੀ ਪਾਰਟੀ (ਸਪਾ) ਦੇ ਉਮੀਦਵਾਰ ਉਤਕਰਸ਼ ਵਰਮਾ ਨੇ ਕਿਹਾ, “ਅਸੀਂ ਮੰਗ ਕਰਦੇ ਹਾਂ ਕਿ ਜਿਸ ਵਿਅਕਤੀ ਨੇ ਇਹ ਕੀਤਾ ਹੈ, ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਉਸਦੀ ਤਸਵੀਰ ਯਕੀਨੀ ਤੌਰ ‘ਤੇ ਸੀਸੀਟੀਵੀ ਵਿੱਚ ਹੋਵੇਗੀ, ਹੁਣੇ ਸੈਕਟਰ ਮੈਜਿਸਟ੍ਰੇਟ ਤੋਂ ਜੋ ਜਾਣਕਾਰੀ ਅਨੁਸਾਰ ਮਿਲੀ ਹੈ ਉਸ ਦੇ ਮੁਤਾਬਕ, “ਪਹਿਲੇ ਨੰਬਰ ਦੇ ਬਟਨ ‘ਤੇ ਕਿਸੇ ਨੇ ਫੇਵੀਕਵਿਕ ਲਗਾਇਆ ਹੈ, ਜੋ ਕਿ ਦਬ ਨਹੀਂ ਰਿਹਾ ਹੈ।
Also Read: ਮੁਸ਼ਕਿਲ ‘ਚ ਕੰਗਨਾ ਰਨੌਤ, 19 ਅਪ੍ਰੈਲ ਨੂੰ ਬਠਿੰਡਾ ਕੋਰਟ ‘ਚ ਪੇਸ਼ ਹੋਣ ਦਾ ਹੁਕਮ
ਜ਼ਿਕਰਯੋਗ ਹੈ ਕਿ ਲਖੀਮਪੁਰ ਖੇੜੀ ‘ਚ 8 ਸੀਟਾਂ (ਪਾਲੀਆ, ਨਿਘਾਸਣ, ਗੋਲਾ ਗੋਰਖਨਾਥ, ਸ੍ਰੀਨਗਰ, ਧੁਰਹਾਰਾ, ਲਖੀਮਪੁਰ, ਕਸਤਾ ਅਤੇ ਮੁਹੰਮਦੀ) ‘ਤੇ ਵੋਟਾਂ ਪੈ ਰਹੀਆਂ ਹਨ। ਲਖੀਮਪੁਰ ਖੇੜੀ ‘ਚ ਪਿਛਲੀ ਵਾਰ ਭਾਜਪਾ ਨੇ ਬਾਕੀ ਪਾਰਟੀਆਂ ਦਾ ਸਫ਼ਾਇਆ ਕਰ ਦਿੱਤਾ ਸੀ ਪਰ ਇਸ ਵਾਰ ਟਿਕੁਨੀਆ ਹਿੰਸਾ ਦਾ ਮੁੱਦਾ ਬਣਿਆ ਹੋਇਆ ਹੈ। ਇਸ ਹਿੰਸਾ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਸੀ।



