Uorfi Javed Viral Video:ਫੈਨਜ਼ ਤੋਂ ਸੈਲਫੀ ਲੈਣ ਬਦਲੇ ਉਰਫ਼ੀ ਜਾਵੇਦ ਨੇ ਮੰਗੇ ਪੈਸੇ, ਦੇਖੋ ਫੈਨਜ਼ ਦਾ ਅਜੀਬ ਰਿਐਕਸ਼ਨ

Uorfi Javed Viral Video: ਟੀਵੀ ਅਦਾਕਾਰਾ ਅਤੇ ਬਿੱਗ ਬੌਸ ਫੇਮ ਉਰਫੀ ਜਾਵੇਦ ਹਰ ਦਿਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ…

Uorfi Javed Viral Video: ਟੀਵੀ ਅਦਾਕਾਰਾ ਅਤੇ ਬਿੱਗ ਬੌਸ ਫੇਮ ਉਰਫੀ ਜਾਵੇਦ ਹਰ ਦਿਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਉਰਫੀ ਜਾਵੇਦ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਵਿੱਚ ਘਿਰੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਆਪਣੀ ਪਸੰਦੀਦਾ ਅਦਾਕਾਰਾ ਨਾਲ ਫੋਟੋਆਂ ਖਿੱਚਣ ਲਈ ਬੇਤਾਬ ਨਜ਼ਰ ਆ ਰਹੇ ਹਨ।

ਸੋਸ਼ਲ ਮੀਡੀਆ ਦੀ ਸਨਸਨੀ ਕਹੀ ਜਾਣ ਵਾਲੀ ਉਰਫੀ ਜਾਵੇਦ ਨੂੰ ਭਾਵੇਂ ਕੋਈ ਕਿੰਨਾ ਵੀ ਟ੍ਰੋਲ ਕਰੇ ਪਰ ਜਦੋਂ ਉਹ ਸਾਹਮਣੇ ਆਉਂਦੀ ਹੈ ਤਾਂ ਲੋਕ ਉਸ ਨਾਲ ਫੋਟੋਆਂ ਕਲਿੱਕ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ। ਅਦਾਕਾਰਾ ਹਾਲ ਹੀ ਵਿੱਚ ਦਿੱਲੀ ਵਿੱਚ ਸੀ, ਜਿੱਥੇ ਉਸ ਨੂੰ ਡਿਜ਼ਾਈਨਰ ਅਮਿਤ ਅਗਰਵਾਲ ਦੇ ਸਟੋਰ ਲਾਂਚ ਈਵੈਂਟ ਲਈ ਸੱਦਾ ਦਿੱਤਾ ਗਿਆ ਸੀ। ਉਥੋਂ ਵਾਪਸ ਆਉਣ ਤੋਂ ਬਾਅਦ ਉਰਫੀ(Uorfi Javed) ਨੂੰ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ, ਜਿੱਥੇ ਪ੍ਰਸ਼ੰਸਕਾਂ ਨਾਲ ਸੈਲਫੀ ਲੈਣ ਤੋਂ ਪਹਿਲਾਂ ਉਰਫੀ ਨੇ ਪੈਸਿਆਂ ਦੀ ਮੰਗ ਕੀਤੀ।

ਆਪਣੇ ਕੱਪੜਿਆਂ ਨੂੰ ਲੈਕੇ ਹਮੇਸ਼ਾ ਚਰਚਾ ਵਿੱਚ ਰਹਿਣ ਵਾਲੀ ਉਰਫ਼ੀ(Uorfi Javed) ਹਾਲ ਹੀ ਵਿੱਚ ਦਿੱਲੀ ਵਿੱਚ ਸੀ, ਜਿੱਥੇ ਉਸ ਨੂੰ ਡਿਜ਼ਾਈਨਰ ਅਮਿਤ ਅਗਰਵਾਲ ਦੇ ਸਟੋਰ ਲਾਂਚ ਈਵੈਂਟ ਲਈ ਸੱਦਾ ਦਿੱਤਾ ਗਿਆ ਸੀ। ਉਥੋਂ ਵਾਪਸ ਆਉਣ ਤੋਂ ਬਾਅਦ ਉਰਫੀ ਨੂੰ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ, ਜਿੱਥੇ ਪ੍ਰਸ਼ੰਸਕਾਂ ਨਾਲ ਸੈਲਫੀ ਲੈਣ ਤੋਂ ਪਹਿਲਾਂ ਉਰਫੀ ਨੇ ਫੈਨਜ਼ ਤੋਂ ਅਜੀਬ ਮੰਗ ਕੀਤੀ (Uorfi Javed Viral Video) ਉਰਫ਼ੀ ਨੇ ਫੋਟੋ ਕਰਵਾਉਣ ਲਈ ਪੈਸਿਆਂ ਦੀ ਮੰਗ ਕੀਤੀ। ਉਰਫੀ ਜਾਵੇਦ (Uorfi Javed Viral Video) ਨੇ ਮਜ਼ਾਕ ਵਿਚ ਪ੍ਰਸ਼ੰਸਕਾਂ ਨੂੰ ਕਿਹਾ, ‘ਪੈਸੇ ਕੱਢ ਲਓ।’ ਪ੍ਰਸ਼ੰਸਕ ਉਰਫੀ ਜਾਵੇਦ ਦੇ ਤਾਜ਼ਾ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਟਿੱਪਣੀ ਭਾਗ ਵਿੱਚ ਇਸਦੀ ਤਾਰੀਫ ਕਰ ਰਹੇ ਹਨ।

ਉਰਫੀ ਜਾਵੇਦ ਦੇ ਵੀਡੀਓ ‘ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਵੱਖ ਵੱਖ ਟਿੱਪਣੀਆਂ ਕੀਤੀਆਂ ਹਨ । ਇੱਕ ਯੂਜ਼ਰ ਨੇ ਲਿਖਿਆ, ‘ਤੁਸੀਂ ਇਨ੍ਹਾਂ ਸਾਦੇ ਕੱਪੜਿਆਂ ‘ਚ ਬਹੁਤ ਵਧੀਆ ਲੱਗ ਰਹੇ ਹੋ।’ ਇੱਕ ਯੂਜ਼ਰ ਨੇ ਲਿਖਿਆ, ‘ਉਹ ਸ਼ਾਇਦ ਜਲਦਬਾਜ਼ੀ ‘ਚ ਸਲਵਾਰ ਪਹਿਨਣਾ ਭੁੱਲ ਗਈ।’ ਇੱਕ ਯੂਜ਼ਰ ਨੇ ਲਿਖਿਆ ਹੈ, ‘ਇਸ ਦਾ ਡਿਜ਼ਾਈਨਰ ਸ਼ਾਇਦ ਬਦਲ ਗਿਆ ਹੈ।’ ਇਕ ਯੂਜ਼ਰ ਨੇ (Uorfi Javed Viral Video) ਲਿਖਿਆ, ‘ਪਹਿਲੀ ਵਾਰ ਥੋੜ੍ਹਾ ਬਹੁਤ ਜ਼ਿਆਦਾ ਕੱਪੜਾ ਪਾਇਆ ਗਿਆ ਹੈ।

Leave a Reply

Your email address will not be published. Required fields are marked *