ਉਨਾਵ ਗੈਂਗਰੇਪ ਪੀੜਤਾ ਨੇ ਤੋੜਿਆ ਦਮ, ਲਾਸ਼ ’ਚ ਕੁਝ ਵੀ ਸਾੜਨ ਲਾਇਕ ਨਹੀਂ, ਅਸੀਂ ਦਫਨਾਵਾਂਗੇ- ਭਰਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਜਿੱਥੇ ਹੈਦਰਾਬਾਦ ’ਚ ਚਾਰਾਂ ਆਰੋਪੀਆਂ ਦੇ ਐਨਕਾਉਂਟਰ ਕੀਤੇ ਜਾਣ ਦੀ ਖੁਸੀ ਮਨ੍ਹਾਂ ਰਿਹਾ ਸੀ ਉੱਥੇ ਇਕ ਹੋਰ ਧੀ ਇਸ ਦਰਦ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਜਿੱਥੇ ਹੈਦਰਾਬਾਦ ’ਚ ਚਾਰਾਂ ਆਰੋਪੀਆਂ ਦੇ ਐਨਕਾਉਂਟਰ ਕੀਤੇ ਜਾਣ ਦੀ ਖੁਸੀ ਮਨ੍ਹਾਂ ਰਿਹਾ ਸੀ ਉੱਥੇ ਇਕ ਹੋਰ ਧੀ ਇਸ ਦਰਦ ਤੋਂ ਗੁਜਰ ਰਹੀ ਸੀ। ਜੀ ਹਾਂ ਉਨਾਵ ਗੈਂਗਰੇਪ ਪੀੜਤਾ ਨੇ ਬੀਤੀ ਰਾਤ ਸਫਦਰਗੰਦ ਹਸਪਤਾਲ ਚ ਜਖਮਾਂ ਦੇ ਦਰਦ ਨੂੰ ਨਾ ਸਹਿਣ ਕਰਦੇ ਹੋਏ ਆਪਣਾ ਦਮ ਤੋੜ ਦਿੱਤਾ। ਦਸ ਦਈਏ ਕਿ ਪੀੜਤਾਂ ਨੂੰ ਲਖਨਊ ਤੋਂ ਦਿੱਲੀ ਲਿਆਂਦਾ ਗਿਆ ਸੀ। ਪੀੜਤਾਂ ਦੇ ਸਰੀਰ ਨੂੰ ਦੋਸ਼ੀਆਂ ਨੇ 90 ਫੀਸਦ ਤੱਕ ਸਾੜ ਦਿੱਤਾ ਸੀ।

Unnao rape case ਜਿਸ ਕਾਰਨ ਹਸਪਤਾਲ ਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਕਾਬਿਲੇਗੌਰ ਹੈ ਕਿ ਪੀੜਤਾਂ ਨੇ ਇਸੇ ਸਾਲ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਦਰਜ ਕਰਵਾਇਆ ਸੀ ਇਸ ਮਾਮਲੇ ਦਾ ਲੋਕਲ ਕੋਰਟ ਚ ਟ੍ਰਾਇਲ ਚੱਲ ਰਿਹਾ ਸੀ। ਉੱਥੇ ਹੀ ਇਸ ਮਾਮਲੇ ਦੇ ਚਾਰ ਦੋਸ਼ੀਆ ਦੀ ਪਛਾਣ ਪੁਲਿਸ ਵੱਲੋਂ ਕਰ ਦਿੱਤੀ ਗਈ ਹੈ।

Unnao rape case

ਉੱਥੇ ਹੀ ਪੀੜਤਾਂ ਦੇ ਭਰਾ ਦਾ ਕਹਿਣਾ ਹੈ ਕਿ ਉਹਨਾਂ ਦੀ ਭੈਣ ਨੇ ਆਖਿਰ ਸਮੇਂ ਜੀਉਣ ਦੀ ਗੱਲ ਆਖੀ ਨਾਲ ਹੀ ਉਹ ਦੋਸ਼ੀਆ ਨੂੰ ਸਜ਼ਾ ਮਿਲਦੇ ਹੋਏ ਦੇਖਣਾ ਚਾਹੁੰਦੀ ਸੀ। ਨਾਲ ਹੀ ਭਰਾ ਦਾ ਕਹਿਣਾ ਹੈ ਕਿ ਉਹਨਾਂ ਦੀ ਭੈਣ ਦਾ ਸਰੀਰ 95 ਫੀਸਦ ਸੜ ਚੁੱਕਿਆ ਹੈ ਜਿਸ ਕਾਰਨ ਅੰਤਿਮ ਸਸਕਾਰ ਕਰਨ ਲਈ ਸਾੜਨ ਲਈ ਕੁਝ ਹੈ ਨਹੀਂ ਜਿਸ ਕਾਰਨ ਉਹ ਪੀੜਤਾਂ ਨੂੰ ਦਫਨਾਉਣਗੇ। ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਮੁੱਖ ਮੰਤਰੀ ਯੋਗੀ ਅਦਿੱਤਿਯਨਾਥ ਨੇ ਨੋਟਿਸ ਲੈਂਦੇ ਹੋਏ ਆਰੋਪੀਆ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।

Leave a Reply

Your email address will not be published. Required fields are marked *