WHO ‘ਚ ਭਾਰਤ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਡਾ.ਹਰਸ਼ਵਰਧਨ ਹੋਣਗੇ ਕਾਰਜਕਾਰੀ ਬੋਰਡ ਦੇ ਪ੍ਰਧਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਵਿਸ਼ਵ ਸਿਹਤ ਸੰਗਠਨ ਦੇ ਵਿਚ ਭਾਰਤ ਨੂੰ ਇਕ ਵੱਡੀ ਜ਼ਿੰਮੇਵਾਰੀ ਮਿਲੀ ਹੈ। ਦਰਅਸਲ ਕੋਰੋਨਾ ਦੇ ਸੰਕਰਮਨ ਨੂੰ ਕਾਫੀ ਹੱਦ ਤੱਕ ਕਾਬੂ ਪਾਉਣ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਵਿਸ਼ਵ ਸਿਹਤ ਸੰਗਠਨ ਦੇ ਵਿਚ ਭਾਰਤ ਨੂੰ ਇਕ ਵੱਡੀ ਜ਼ਿੰਮੇਵਾਰੀ ਮਿਲੀ ਹੈ। ਦਰਅਸਲ ਕੋਰੋਨਾ ਦੇ ਸੰਕਰਮਨ ਨੂੰ ਕਾਫੀ ਹੱਦ ਤੱਕ ਕਾਬੂ ਪਾਉਣ ਵਾਲਾ ਭਾਰਤ 22 ਮਈ ਨੂੰ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦਾ ਚੇਅਰਮੈਨ ਬਣਨ ਜਾ ਰਿਹਾ ਹੈ ਅਤੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ WHO ਦੇ ਕਾਰਜਕਾਰੀ ਬੋਰਡ ਦੇ ਪ੍ਰਧਾਨ ਦਾ ਅਹੁੱਦਾ ਸੰਭਾਲਣਗੇ।

ਡਾਕਟਰ ਹਰਸ਼ਵਰਧਨ ਜਪਾਨ ਦੇ ਡਾਕਟਰ ਹਿਰੋਕੀ ਨਾਕਾਤਾਨੀ ਦੀ ਥਾਂ ਲੈਣਗੇ ਜਿਹੜੇ ਕਿ ਵਿਸ਼ਵ ਸਿਹਤ ਸੰਗਠਨ ਦੇ 34 ਮੈਂਬਰਾਂ ਦੇ ਬੋਰਡ ਦੇ ਵਰਤਮਾਨ ਪ੍ਰਧਾਨ ਹਨ। ਜਾਣਕਾਰੀ ਅਨੁਸਾਰ ਵਿਸ਼ਵ ਸਿਹਤ ਸੰਗਠਨ ਦੀ ਬੈਠਕ ਵਿਚ ਭਾਰਤ ਵੱਲੋਂ ਨਾਮਜ਼ਦ ਕੀਤੇ ਗਏ ਡਾਕਟਰ ਹਰਸ਼ਵਧਨ ਨੂੰ ਨਿਯੁਕਤ ਕਰਨ ਦਾ ਪ੍ਰਸਤਾਵ ਬੀਤੀ 19 ਮਈ ਨੂੰ 194 ਦੇਸ਼ਾਂ ਨੇ ਪਾਸ ਕੀਤਾ ਸੀ। ਵਰਲਡ ਹੈਲਥ ਅਸੈਂਬਲੀ ਵਿਚ ਮੰਗਲਵਾਰ ਨੂੰ ਭਾਰਤ ਵੱਲੋਂ ਦਾਇਰ ਕੀਤੇ ਡਾਕਟਰ ਹਰਸ਼ਵਰਧਨ ਦੇ ਨਾਮ ਨੂੰ ਬਿਨਾਂ ਕੋਈ ਮੁਕਾਬਲੇ ਭਾਵ ਸਰਬਸੰਮਤੀ ਨਾਲ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ WHO ਨੇ ਸਾਊਥ ਈਸਟ ਏਸ਼ੀਆ ਗਰੁੱਪ ਦੇ ਤਿੰਨ ਸਾਲ ਦੇ ਲਈ ਭਾਰਤ ਨੂੰ ਬੋਰਡ ਮੈਂਬਰਾਂ ਵਿਚ ਸ਼ਾਮਲ ਕਰਨ ਉੱਤੇ ਸਹਿਮਤੀ ਜਤਾਈ ਸੀ। ਭਾਰਤ ਨੂੰ ਇਹ ਅਹਿਮ ਜ਼ਿੰਮੇਵਾਰੀ ਉਸ ਵੇਲੇ ਮਿਲ ਰਹੀ ਹੈ ਜਦੋਂ ਕੋਰੋਨਾ ਵਾਇਰਸ ਨੂੰ ਲੈ ਕੇ ਅਮਰੀਕਾ ਚੀਨ ਉੱਤੇ ਇਸ ਮਹਾਮਾਰੀ ਦੀ ਸਹੀ ਜਾਣਕਾਰੀ ਨਾ ਦੇਣ ਦਾ ਆਰੋਪ ਲਗਾ ਰਿਹਾ ਹੈ। ਦੁਨੀਆ ਦੇ ਕਈ ਦੇਸ਼ ਇਸ ਮਾਮਲੇ ਵਿਚ ਚੀਨ ਵਿਰੁੱਧ ਜਾਂਚ ਦੀ ਮੰਗ ਕਰ ਰਹੇ ਹਨ। ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੇ 34 ਮੈਂਬਰ ਸਿਹਤ ਦੇ ਖੇਤਰ ਵਿਚ ਕੁਸ਼ਲ ਗਿਆਨਵਾਨ ਹੁੰਦੇ ਹਨ ਜਿਨ੍ਹਾਂ ਨੂੰ 194 ਦੇਸ਼ਾਂ ਦੀ ਵਿਸ਼ਵ ਸਿਹਤ ਅਸੈਂਬਲੀ ਤੋਂ ਤਿੰਨ ਸਾਲ ਦੇ ਲਈ ਬੋਰਡ ਵਿਚ ਚੁਣਿਆ ਜਾਂਦਾ ਹੈ। ਫਿਰ ਇਹ ਮੈਂਬਰ ਇਕ-ਇਕ ਸਾਲ ਦੇ ਲਈ ਚੇਅਰਮੈਨ ਬਣਦੇ ਹਨ। ਇਸ ਬੋਰਡ ਦਾ ਕੰਮ ਹੈਲਥ ਅਸੈਂਬਲੀ ਵਿਚ ਤੈਅ ਹੋਣ ਵਾਲੇ ਫੈਸਲੇ ਅਤੇ ਨੀਤੀਆਂ ਨੂੰ ਸਾਰੇ ਦੇਸ਼ਾਂ ਵਿਚ ਠੀਕ ਤਰ੍ਹਾ ਨਾਲ ਲਾਗੂ ਕਰਨਾ ਹੁੰਦਾ ਹੈ।

Leave a Reply

Your email address will not be published. Required fields are marked *