ਮਾਰਕੀਟ ‘ਚ ਆਈ ਜਾਅਲੀ ਕੋਰੋਨਾ ਵੈਕਸੀਨ! ਕੇਂਦਰ ਨੇ ਟੀਕਾਕਰਨ ਤੋਂ ਪਹਿਲਾਂ ਦਿੱਤੇ ਜਾਂਚ ਕਰਨ ਦੇ ਹੁਕਮ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਤੋਂ ਪਹਿਲਾਂ ਇਹ ਜਾਂਚ ਕਰ…

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਤੋਂ ਪਹਿਲਾਂ ਇਹ ਜਾਂਚ ਕਰ ਲੈਣ ਕਿ ਕਿਤੇ ਉਹ ਨਕਲੀ ਤਾਂ ਨਹੀਂ। ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਨੂੰ ਚਿੱਠੀ ਲਿਖ ਕੇ ਇਸ ਦੇ ਲਈ ਸੁਚੇਤ ਕੀਤਾ ਕਿਉਂਕਿ ਹਾਲ ਹੀ ‘ਚ ਸਾਊਥ ਈਸਟ ਏਸ਼ੀਆ ਤੇ ਅਫਰੀਕਾ ‘ਚ ਫਰਜ਼ੀ ਕੋਵੀਸ਼ੀਲਡ ਪਾਈ ਗਈ ਸੀ ਜਿਸ ਤੋਂ ਬਾਅਦ WHO ਨੇ ਨਕਲੀ ਵੈਕਸੀਨ ਸਬੰਧੀ ਅਲਰਟ ਕੀਤਾ ਸੀ।

ਪੜੋ ਹੋਰ ਖਬਰਾਂ: ਮੁਜ਼ੱਫਰਨਗਰ ਮਹਾਪੰਚਾਇਤ ‘ਚ ਕਿਸਾਨਾਂ ਦਾ ਸੈਲਾਬ, 300 ਤੋਂ ਵਧੇਰੇ ਕਿਸਾਨ ਸੰਗਠਨ ਹੋਏ ਸ਼ਾਮਲ

ਹੁਣ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਅਸਲੀ ਵੈਕਸੀਨ ਦੀ ਪਛਾਣ ਲਈ ਇਕ ਖਾਤਾ ਬਣਾ ਕੇ ਭੇਜਿਆ ਹੈ ਜਿਸ ਨੂੰ ਦੇਖ ਕੇ ਪਛਾਣ ਕੀਤੀ ਜਾ ਸਕਦੀ ਹੈ ਕਿ ਵੈਕਸੀਨ ਅਸਲੀ ਹੈ ਜਾਂ ਨਕਲੀ? ਇਸ ਖਾਕੇ ‘ਚ ਅੰਤਰ ਪਛਾਣ ਲਈ ਕੋਵੀਸ਼ੀਲਡ, ਕੋਵੈਕਸੀਨ ਤੇ ਸਪੁਤਨਿਕ V ਤਿੰਨਾਂ ਵੈਕਸੀਨ ‘ਤੇ ਲੇਬਲ, ਉਸ ਦੇ ਰੰਗ, ਬ੍ਰਾਂਡ ਦਾ ਨਾਂ ਕੀ ਹੁੰਦਾ ਹੈ, ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਪੜੋ ਹੋਰ ਖਬਰਾਂ: ਕੋਰੋਨਾ ਸੰਕਟ ਜਾਰੀ! 24 ਘੰਟਿਆਂ ‘ਚ 42 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ, 308 ਲੋਕਾਂ ਦੀ ਹੋਈ ਮੌਤ

ਦੱਸ ਦੇਈਏ ਕਿ ਰਾਸ਼ਟਰੀ ਟੀਕਾਕਰਨ ਮੁਹਿੰਮ ਤਹਿਤ ਦੇਸ਼ ਭਰ ਵਿਚ ਹੁਣ ਤਕ ਟੀਕੇ ਦੀਆਂ 68.46 ਕਰੋੜ ਖ਼ੁਰਾਕ ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ। ਕੇਂਦਰ ਸਰਕਾਰ ਨੇ 11 ਪੂਰਬੀ-ਉੱਤਰੀ ਤੇ ਪਹਾੜੀ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਕੋਵਿਡ ਵੈਕਸੀਨੇਸ਼ਨ ਸਬੰਧੀ ਨਵੇਂ ਨਿਰਦੇਸ਼ ਦਿੱਤੇ ਹਨ ਤੇ ਕਿਹਾ ਹੈ ਕਿ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਵੈਕਸੀਨ ਦੀ ਦੂਸਰੀ ਡੋਜ਼ ਜਲਦ ਤੋਂ ਜਲਦ ਦਿੱਤੀ ਜਾਵੇ। ਕੇਂਦਰ ਨੇ ਕਈ ਸੂਬਿਆਂ ‘ਚ ਟੀਕਾਕਰਨ ਦੀ ਹੌਲੀ ਰਫ਼ਤਾਰ ‘ਤੇ ਅਸੰਤੋਸ਼ ਵੀ ਜਤਾਇਆ ਹੈ।

ਪੜੋ ਹੋਰ ਖਬਰਾਂ: Teacher’s Day : ਕੋਰੋਨਾ ਕਾਲ ਦੌਰਾਨ ਵੀ ਆਪਣੀਆਂ ਸੇਵਾਵਾਂ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਨੇ ਅਧਿਆਪਕਾਂ ਨੂੰ ਦਿੱਤੀ ਵਧਾਈ

Leave a Reply

Your email address will not be published. Required fields are marked *