ਡੈਸਕ/ਲਿਵਿੰਗ ਇੰਡੀਆ ਨਿਊਜ਼:- ਪ੍ਰਸਿੱਧ ਟੈਲੀਵਿਜ਼ਨ ਸ਼ੋਅ ‘ਖਤਰੋਂ ਕੇ ਖਿਲਾੜੀ’ ਦਾ 10 ਵਾਂ ਸੀਜ਼ਨ ਸ਼ੁਰੂ ਹੋ ਗਿਆ ਹੈ। ਹਰ ਵਾਰ ਦੀ ਤਰ੍ਹਾਂ, ਇਹ ਸੀਜ਼ਨ ਵੀ ਦਿਲਾਂ ਦੀ ਧੜਕਣ ਵਧਾਉਣ ਜਾ ਰਿਹਾ ਹੈ। ਇਸ ਵਾਰ ਇੱਕ ਟੈਗ ਲਾਈਨ ਵੀ ਹੈ, ਖਤਰਿਆਂ ਤੋਂ ਭੱਜਣਾਂ ਨਹੀਂ ਹੋਵੇਗਾ ਆਸਾਨ। ਮੁਕਾਬਲੇਬਾਜ਼ ਸ਼ੋਅ ਵਿੱਚ ਸਭ ਤੋਂ ਵੱਡੇ ਖਤਰੇ ਨਾਲ ਖੇਡਦੇ ਹੋਏ ਦਿਖਾਈ ਦੇਣਗੇ।
ਟ੍ਰੇਨ ‘ਤੇ ਭੱਜਦੇ ਨਜ਼ਰ ਆਉਂਣਗੇ ਸ਼ਿਵਿਨ ਨਾਰੰਗ
ਚੈਨਲ ਨੇ ਸ਼ੋਅ ਦੀ ਇਕ ਕਲਿੱਪ ਪੋਸਟ ਕੀਤੀ ਹੈ, ਜਿਸ ‘ਚ ਸ਼ਿਵਿਨ ਨਾਰੰਗ ਟ੍ਰੇਨ ‘ਤੇ ਸਟੰਟ ਕਰਦੇ ਦਿਖਾਈ ਦਿੱਤੇ ਹਨ। ਉਹ ਫੁਲ ਸਪੀਡ ‘ਚ ਟ੍ਰੇਨ ‘ਚੇ ਦੌੜਦੇ ਨਜ਼ਰ ਆਏ। ਉਨ੍ਹਾਂ ਨੂੰ ਟ੍ਰੇਨ ‘ਤੇ ਲਗੇ ਲੋਗੋ ਨੂੰ ਇੱਕਠਾ ਕਰਨਾ ਹੈ, ਜੋ ਉਨ੍ਹਾਂ ਨੂੰ ਟਾਸਕ ਮਿਲਿਆ ਹੋਇਆ ਹੈ।
https://www.instagram.com/p/B85ZpzzljD6/
ਦਿਲ ਸਾਂਭ ਕੇ ਰਖਿਓ
ਇਹ ਟਾਸਕ ਪੂਰਾ ਹੋ ਗਿਆ ਹੈ – ਉਹ ਚੱਲਦੀ ਟ੍ਰੇਨ ਤੋਂ ਛਾਲ ਮਾਰਦੇ ਹਨ ਪਰ ਦਿਲ ਦਹਿਲਾਉਂਣ ਵਾਲਾ ਇਹ ਟਾਸਕ ਸ਼ਿਵਿਨ ਨੇ ਆਰਾਮ ਨਾਲ ਪੂਰਾ ਕਰ ਦਿੱਤਾ ਪਰੰਤੂ ਇਹ ਸੀਨ ਵੇਖਣ ਵਾਲੀ ਹਕੀਕਤ 1 ਸੈਕਿੰਡ ਲਈ ਦਿਲ ਦੀਆਂ ਧੜਕਣ ਰੁੱਕ ਜਾਂਦੀ ਹੈ। ਸ਼ੋ ਸੱਚ ਵਿੱਚ ਰੋਮਾਂਚ ਅਤੇ ਖਤਰੇ ਤੋਂ ਭਰਪੂਰ ਹੈ।
https://www.instagram.com/p/B81AJ9xqNz6/
ਕਰਨ ਪਟੇਲ ਦਾ ਟ੍ਰੇਨ ਡਾਂਸ
ਇਹ ਟਾਸਕ ਵੇਖ ਕੇ ਦਿਲ ਕੰਬ ਜਾਵੇਗਾ ਅਤੇ ਰੋਂਗਟੇ ਖੜੇ ਹੋ ਜਾਣਗੇ। ਇਸ ਤੋਂ ਬਾਅਦ ਟ੍ਰੇਨ ‘ਤੇ ਦਿਖੇਗਾ ਕਰਨ ਪਟੇਲ ਦਾ ਡਾਂਸ।

