UBER Ride : ਉਬਰ ਰਾਈਡ ਦਾ ਮਿਲਿਆ 7.66 ਕਰੋੜ ਦਾ ਬਿੱਲ, ਲੋਕਾਂ ਪੁੱਛਿਆ, ‘ਮੰਗਲ ਤੋਂ ਆਇਐਂ’

ਅੱਜ ਦੇ ਡਿਜੀਟਲ ਯੁੱਗ ਵਿਚ ਜ਼ਿੰਦਗੀ ਆਸਾਨ ਹੋ ਰਹੀ ਹੈ। ਸਫਰ ਕਰਨਾ ਹੋਰ ਵੀ ਸੁਖਾਲਾ ਹੋ ਗਿਆ ਹੈ। ਲੋਕ ਆਸਾਨੀ ਨਾਲ ਆਨਲਾਈਨ ਟੈਕਸੀ ਬੁੱਕ ਕਰ…

ਅੱਜ ਦੇ ਡਿਜੀਟਲ ਯੁੱਗ ਵਿਚ ਜ਼ਿੰਦਗੀ ਆਸਾਨ ਹੋ ਰਹੀ ਹੈ। ਸਫਰ ਕਰਨਾ ਹੋਰ ਵੀ ਸੁਖਾਲਾ ਹੋ ਗਿਆ ਹੈ। ਲੋਕ ਆਸਾਨੀ ਨਾਲ ਆਨਲਾਈਨ ਟੈਕਸੀ ਬੁੱਕ ਕਰ ਸਕਦੇ ਹਨ। ਉਪਭੋਗਤਾਵਾਂ ਨੂੰ ਅੱਧੀ ਰਾਤ ਨੂੰ ਵੀ ਵਧੀਆ ਸੁਵਿਧਾਵਾਂ ਮਿਲਦੀਆਂ ਹਨ ਪਰ ਕਈ ਵਾਰ ਇਹ ਸਹੂਲਤ ਪਰੇਸ਼ਾਨੀ ਦਾ ਸਬਬ ਵੀ ਬਣ ਜਾਂਦੀ ਹੈ। ਅਜਿਹਾ ਹੀ ਹੋਇਆ ਨੋਇਡਾ ਦੇ ਰਹਿਣ ਵਾਲੇ ਇਕ ਵਿਅਕਤੀ ਨਾਲ, ਜਿਸ ਨੂੰ 62 ਰੁਪਏ ਵਿਚ ਬੁੱਕ ਕੀਤੀ ਊਬਰ ਰਾਈਡ ਦਾ 7.66 ਕਰੋੜ ਰੁਪਏ ਦਾ ਬਿੱਲ ਆ ਗਿਆ। ਉਸ ਨੇ 62 ਰੁਪਏ ਵਿਚ ਉਬਰ ਤੋਂ ਆਟੋ ਰਾਈਡ ਬੁੱਕ ਕੀਤੀ ਸੀ ਅਤੇ ਉਸ ਦਾ ਬਿੱਲ 7.66 ਕਰੋੜ ਰੁਪਏ ਆਇਆ।
ਦਰਅਸਲ, ਇਹ ਮਾਮਲਾ ਨੋਇਡਾ ਦੇ ਉਬਰ ਯੂਜ਼ਰ ਦੀਪਕ ਟੇਂਗੂਰੀਆ ਦਾ ਹੈ। ਉਹ ਇਕ ਰੈਗੂਲਰ ਗਾਹਕ ਹੈ। ਉਸ ਨੇ ਉਬਰ ਇੰਡੀਆ ਐਪ ਦੀ ਵਰਤੋਂ ਕਰ ਕੇ ਸਿਰਫ 62 ਰੁਪਏ ਵਿਚ ਇਕ ਆਟੋ ਰਾਈਡ ਬੁੱਕ ਕੀਤੀ। ਦੀਪਕ ਜਦੋਂ ਆਪਣੇ ਘਰ ਪਹੁੰਚਿਆ ਤਾਂ ਉਸ ਨੂੰ 7.66 ਕਰੋੜ ਰੁਪਏ ਦਾ ਬਿੱਲ ਮਿਲਿਆ।
ਇਸ ਸਬੰਧੀ ਦੀਪਕ ਦਾ ਇਕ ਵੀਡੀਓ ਉਸ ਦੇ ਦੋਸਤ ਆਸ਼ੀਸ਼ ਮਿਸ਼ਰਾ ਨੇ ਟਵਿੱਟਰ ‘ਤੇ ਸ਼ੇਅਰ ਕੀਤਾ ਹੈ। ਇਸ ‘ਚ ਦੋਵੇਂ ਦੀਪਕ ਨੂੰ ਉਬਰ ‘ਤੇ ਆਟੋ ਰਾਈਡ ਬੁੱਕ ਕਰਨ ਤੋਂ ਬਾਅਦ ਮਿਲੇ ਵੱਡੇ ਬਿੱਲ ਬਾਰੇ ਚਰਚਾ ਕਰਦੇ ਹੋਏ ਦੇਖਿਆ ਗਿਆ। ਇਹ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ। 
ਐਕਸ ‘ਤੇ ਸ਼ੇਅਰ ਕੀਤੀ ਗਈ ਵੀਡੀਓ ‘ਚ ਦੇਖਿਆ ਗਿਆ ਕਿ ਬਿੱਲ 7,66,83,762 ਰੁਪਏ ਸੀ। ਜਦੋਂ ਦੀਪਕ ਨੇ ਕੈਮਰੇ ‘ਤੇ ਅਪਣਾ ਫੋਨ ਫਲੈਸ਼ ਕੀਤਾ, ਤਾਂ ਦੇਖਿਆ ਜਾ ਸਕਦਾ ਹੈ ਕਿ ਦੀਪਕ ਤੋਂ 1,67,74,647 ਰੁਪਏ “ਟ੍ਰਿਪ ਫੇਅਰ” ਵਜੋਂ ਲਏ ਗਏ ਸਨ। ਇਸ ਤੋਂ ਇਲਾਵਾ 5,99,09189 ਰੁਪਏ ਵੇਟਿੰਗ ਚਾਰਜ ਵਜੋਂ ਲਏ ਗਏ। 75 ਰੁਪਏ ਤਰੱਕੀ ਲਾਗਤ ਵਜੋਂ ਕੱਟੇ ਗਏ ਸਨ। ਇਹ ਸੁਣ ਕੇ ਇਕ ਹੋਰ ਨੌਜਵਾਨ ਨੇ ਪੁੱਛਿਆ ਕਿ, ਕੀ ਤੁਸੀਂ ਮੰਗਲ ਤੋਂ ਆਏ ਹੋ? ਇੰਨਾ ਬਿੱਲ ਉਥੋਂ ਆਉਣ ਉਤੇ ਵੀ ਨਹੀਂ ਲਗੇਗਾ।
ਦੱਸ ਦੇਈਏ ਕਿ ਜਿਵੇਂ ਹੀ ਇਹ ਪੋਸਟ ਵਾਇਰਲ ਹੋਈ, ਉਬੇਰ ਇੰਡੀਆ ਕਸਟਮਰ ਸਪੋਰਟ ਦੇ ਅਧਿਕਾਰਤ ਐਕਸ ਪੇਜ਼ ਨੇ ਤੁਰੰਤ ਮੁਆਫੀ ਮੰਗੀ ਅਤੇ ਦਾਅਵਾ ਕੀਤਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਕਾਰਨ ਕੰਪਨੀ ਨੇ ਬਾਅਦ ਵਿਚ ਸਪੱਸ਼ਟੀਕਰਨ ਵੀ ਦਿਤਾ ਹੈ।

Leave a Reply

Your email address will not be published. Required fields are marked *