UAE ਦਾ ਵੱਡਾ ਫੈਸਲਾ- ਭਾਰਤ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ‘ਤੇ ਬੈਨ ਦੀ ਮਿਆਦ ਵਧੀ

ਅਬੂ ਧਾਬੀ:  ਦੇਸ਼ ਵਿਚ (Corona)ਕੋਰੋਨਾ ਦੇ ਮਾਮਲੇ ਲਗਾਤਾਰ ਵਧਣ ਕਰਕੇ ਹਾਲਾਤ ਬੇਕਾਬੂ ਹੋ ਗਏ ਹਨ। ਇਸ ਵਿਚਕਾਰ ਸੰਯੁਕਤ ਅਰਬ ਅਮੀਰਾਤ (UAE)ਨੇ ਭਾਰਤ ਤੋਂ ਆਉਣ ਵਾਲੇ…

ਅਬੂ ਧਾਬੀ:  ਦੇਸ਼ ਵਿਚ (Corona)ਕੋਰੋਨਾ ਦੇ ਮਾਮਲੇ ਲਗਾਤਾਰ ਵਧਣ ਕਰਕੇ ਹਾਲਾਤ ਬੇਕਾਬੂ ਹੋ ਗਏ ਹਨ। ਇਸ ਵਿਚਕਾਰ ਸੰਯੁਕਤ ਅਰਬ ਅਮੀਰਾਤ (UAE)ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਉੱਤੇ ਲੱਗੀ ਪਾਬੰਦੀ ਨੂੰ 14 ਜੂਨ ਤੱਕ ਵਧਾ ਦਿੱਤਾ ਹੈ। ਦੱਸ ਦੇਈਏ ਕਿ ਯੂਏਈ ‘ਚ ਸਭ ਤੋਂ ਵੱਧ ਭਾਰਤੀ ਨਾਗਰਿਕ ਹਨ। ਕੋਰੋਨਾ ਮਾਮਲੇ ਵਧਣ ਕਰਕੇ ਸੰਯੁਕਤ ਅਰਬ ਅਮੀਰਾਤ (UAE)ਨੇ ਇਹ ਫੈਸਲਾ ਕੀਤਾ ਹੈ।  

ਇੱਥੇ ਪੜ੍ਹੋ ਹੋਰ ਖ਼ਬਰਾਂ : ਡੇਰਾ ਪ੍ਰੇਮੀ ਹੱਤਿਆ ਕੇਸ: ਖਾਲਿਸਤਾਨ ਟਾਈਗਰ ਫੋਰਸ ਦੇ ਦੋ ਕਾਰਕੁਨਾਂ ਗ੍ਰਿਫ਼ਤਾਰ

ਭਾਰਤੀ ਨਾਗਰਿਕ ਜ਼ਿਆਦਾ ਹੋਣ ਕਰਕੇ ਕੋਵਿਡ ਤੋਂ ਬਚਾਅ ਦੇ ਚੱਲਦਿਆਂ ਭਾਰਤੀਆਂ ਦੇ ਆਉਣ ਉੱਤੇ ਰੋਕ ਨੂੰ ਵਧਾ ਦਿੱਤਾ ਹੈ। ਭਾਰਤ ’ਚ ਸਾਹਮਣੇ ਆਈ ਕੋਵਿਡ ਆਫ਼ਤ ਤੇ ਚੱਲਦਿਆਂ 25 ਅਪ੍ਰੈਲ ਤੋਂ ਪਾਬੰਦੀ ਲਾਈ ਗਈ ਸੀ। ਉੱਥੇ ਹੀ ਹੁਣ ਯੂਏਈ ਨੇ 14 ਜੂਨ, 2021 ਤੱਕ ਭਾਰਤ ਤੋਂ ਯਾਤਰੀ ਉਡਾਣਾਂ ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪਿਛਲੇ 14 ਦਿਨਾਂ ’ਚ ਭਾਰਤ ’ਚੋਂ ਲੰਘਣ ਵਾਲੇ ਯਾਤਰੀਆਂ ਨੂੰ ਕਿਸੇ ਹੋਰ ਜਗ੍ਹਾ ਤੋਂ ਯੂਏਈ ਦੀ ਯਾਤਰਾ ਕਰਨ ਲਈ ਇਜਾਜ਼ਤ ਨਹੀਂ ਮਿਲੇਗੀ।

Leave a Reply

Your email address will not be published. Required fields are marked *