ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ ਨੇੜੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇਕੋ ਟਰੈਕ ਉਤੇ ਦੋ ਰੇਲ ਗੱਡੀਆਂ ਆਉਣ ਕਾਰਨ ਭਿਆਨਕ ਹਾਦਸਾ ਹੋ ਗਿਆ। ਪੀਟੀਆਈ ਨਿਊਜ਼ ਏਜੰਸੀ ਨੇ ਇਸ ਹਾਦਸੇ ਵਿਚ 15 ਲੋਕਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਕੰਚਨਜਗਾ ਐਕਸਪ੍ਰੈਸ ਸਿੰਗਨਲ ਕਾਰਨ ਰੁਕੀ ਹੋਈ ਸੀ ਕਿ ਉਸੇ ਲਾਈਨ ਉਤੇ ਆਈ ਤੇਜ਼ ਰਫ਼ਤਾਰ ਮਾਲ ਗੱਡੀ ਨੇ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਸਪ੍ਰੈਸ ਦਾ ਇੱਕ ਡੱਬਾ ਮਾਲ ਗੱਡੀ ਨਾਲ ਟਕਰਾਉਂਦੇ ਹੋਏ ਹਵਾ ਵਿਚ ਝੂਲਣ ਲੱਗਾ। ਹਾਦਸੇ ਵਿਚ 60 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।
ਉਧਰ, ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਜੈ ਵਰਮਾ ਮੁਤਾਬਕ ਮਾਲ ਗੱਡੀ ਦੇ ਲੋਕੋ ਪਾਇਲਟ ਨੇ ਸਿਗਨਲ ਨੂੰ ਓਵਰਸ਼ੌਟ ਕਰ ਦਿੱਤਾ। ਜਿਸ ਕਾਰਨ ਇਹ ਕੰਜਨਜੰਗਾ ਐਕਸਪ੍ਰੈਸ ਨਾਲ ਟਕਰਾ ਗਈ। ਕੰਚਨਜੰਗਾ ਐਕਸਪ੍ਰੈਸ (13174) 16 ਜੂਨ ਨੂੰ ਸਵੇਰੇ 8:15 ਵਜੇ ਅਗਰਤਲਾ ਤੋਂ ਰਵਾਨਾ ਹੋਈ ਸੀ। 17 ਜੂਨ ਨੂੰ ਸ਼ਾਮ 7:20 ਵਜੇ ਸਿਆਲਦਾਹ ਪਹੁੰਚਣਾ ਸੀ। ਇਹ ਹਾਦਸਾ ਨਿਊ ਜਲਪਾਈਗੁੜੀ ਸਟੇਸ਼ਨ ਨੇੜੇ ਰੰਗਾਪਾਨੀ ਵਿਖੇ ਵਾਪਰਿਆ। ਰੈੱਡ ਸਿਗਨਲ ਕਾਰਨ ਰੇਲਗੱਡੀ ਨੂੰ ਇੱਥੇ ਰੁੜ੍ਹਾਸਾ ਵਿਖੇ ਰੋਕ ਦਿੱਤਾ ਗਿਆ। ਇਸੇ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਮਾਲ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ।ਇਸ ਹਾਦਸੇ ਵਿੱਚ ਗਾਰਡ ਕੰਪਾਰਟਮੈਂਟ ਅਤੇ ਜਨਰਲ ਕੰਪਾਰਟਮੈਂਟ ਨੂੰ ਨੁਕਸਾਨ ਪਹੁੰਚਿਆ ਹੈ। ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਨੇ ਬਚਾਅ ਕਾਰਜ ਪੂਰਾ ਕਰ ਲਿਆ ਹੈ। ਰੇਲ ਮਾਰਗ ਦੀ ਬਹਾਲੀ ਦਾ ਕੰਮ ਸ਼ੁਰੂ ਹੋ ਗਿਆ ਹੈ।
ਉਧਰ ਚੇਅਰਮੈਨ ਨੇ 5 ਲੋਕਾਂ ਦੀ ਮੌਤ ਅਤੇ 25 ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ, ਪੂਰਬੀ ਰੇਲਵੇ ਦੇ ਸੀਪੀਆਰਓ ਕੌਸ਼ਿਕ ਮਿੱਤਰਾ ਨੇ ਉੱਤਰ-ਪੂਰਬੀ ਫਰੰਟੀਅਰ ਰੇਲਵੇ ਦੇ ਹਵਾਲੇ ਨਾਲ ਕਿਹਾ ਕਿ 2 ਲੋਕੋ ਪਾਇਲਟ ਅਤੇ ਇੱਕ ਗਾਰਡ ਸਮੇਤ 8 ਲੋਕਾਂ ਦੀ ਮੌਤ ਹੋ ਗਈ ਹੈ। ਰੇਲਵੇ ਬੋਰਡ ਦੇ ਚੇਅਰਮੈਨ
ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਸਪ੍ਰੈੱਸ ਟਰੇਨ ਦਾ ਇਕ ਡੱਬਾ ਮਾਲ ਗੱਡੀ ਦੇ ਇੰਜਣ ‘ਤੇ ਹਵਾ ‘ਚ ਲਟਕ ਗਿਆ। ਬਾਕੀ ਦੋ ਡੱਬੇ ਪਟੜੀ ਤੋਂ ਉਤਰ ਗਏ। NDRF, SDRF ਸਮੇਤ ਰੇਲਵੇ ਅਤੇ ਬੰਗਾਲ ਦੇ ਅਧਿਕਾਰੀ ਬਚਾਅ ਕਾਰਜ ‘ਚ ਲੱਗੇ ਹੋਏ ਹਨ।
Rail accident in West Bengal, goods train collides with Down Kanchenjunga Express, currently information of 6 injured
No news of any casualty yet, railway team leaves for relief and rescue…#WestBengal #TrainAccident @IRCTCofficial @RailMinIndia
pic.twitter.com/q8OKk1WWKw pic.twitter.com/M644SYXRd1— Horizon News (@Horizonnews07) June 17, 2024
