ਫਾਜ਼ਿਲਕਾ/ਜਲਾਲਾਬਾਦ : ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਲੋਕਾਂ ਨੂੰ ਫਿਰੋਜ਼ਪੁਰ ਬਰਾਸਤਾ ਫਾਜ਼ਿਲਕਾ ਰਾਜਸਥਾਨ ਨਾਲ ਜੋੜਨ ਵਾਲੇ ਸਟੇਟ ਹਾਈਵੇ ਐੱਸਐੱਚ 20-ਬੀਟੀਓ ’ਤੇ ਬਣੇ ਦੋਵੇਂ ਟੋਲ ਪਲਾਜ਼ੇ ਬੁੱਧਵਾਰ ਰਾਤ 12 ਵਜੇ ਕੰਪਨੀ ਵੱਲੋਂ ਬੰਦ ਕਰ ਦਿੱਤੇ ਗਏ। ਇਨ੍ਹਾਂ ਵਿਚੋਂ ਇਕ ਟੋਲ ਪਲਾਜ਼ਾ ਪਿੰਡ ਥੇਹਕਲੰਦਰ ਤੇ ਦੂਜਾ ਜਲਾਲਾਬਾਦ ਦੇ ਪਿੰਡ ਮਾਹਮੂਜੋਈਆ ਨੇੜੇ ਬਣਿਆ ਹੋਇਆ ਸੀ।
ਹਾਲਾਂਕਿ ਇੱਥੋਂ ਦੇ ਅਧਿਕਾਰੀਆਂ ਅਨੁਸਾਰ ਕੰਪਨੀ ਨੇ ਇਸ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ਪਰ ਇਹ ਕਦੋਂ ਤੱਕ ਤੇ ਕਿੰਨੇ ਸਮੇਂ ਲਈ ਬੰਦ ਕੀਤੇ ਹਨ ਜਾਂ ਇਸ ਪਿੱਛੇ ਕੀ ਕਾਰਨ ਹੈ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਬੁੱਧਵਾਰ ਰਾਤ ਤੋਂ ਬਾਅਦ ਤੇ ਵੀਰਵਾਰ ਸਾਰਾ ਦਿਨ ਵਾਹਨ ਬਿਨਾਂ ਕੋਈ ਟੋਲ ਦਿੱਤੇ ਇੱਥੋਂ ਲੰਘਦੇ ਨਜ਼ਰ ਆਏ।



