ਕੀ ਬੰਦ ਹੋ ਰਿਹਾ ਹੈ 2000 ਰੁਪਏ ਦਾ ਨੋਟ ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਇਨ੍ਹੀਂ ਦਿਨੀਂ 2 ਹਜ਼ਾਰ ਰੁਪਏ ਦੇ ਨੋਟ ਬੰਦ ਹੋਣ ਦੀਆਂ ਖਬਰਾਂ ਜ਼ੋਰ ਫੜ ਰਹੀਆਂ ਹਨ। ਇਕ ਵਾਰ ਫਿਰ ਤੋਂ ਚਰਚਾ ਸ਼ੁਰੂ ਹੋ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਇਨ੍ਹੀਂ ਦਿਨੀਂ 2 ਹਜ਼ਾਰ ਰੁਪਏ ਦੇ ਨੋਟ ਬੰਦ ਹੋਣ ਦੀਆਂ ਖਬਰਾਂ ਜ਼ੋਰ ਫੜ ਰਹੀਆਂ ਹਨ। ਇਕ ਵਾਰ ਫਿਰ ਤੋਂ ਚਰਚਾ ਸ਼ੁਰੂ ਹੋ ਗਈ ਹੈ ਕਿ ਆਉਣ ਵਾਲੇ ਸਮੇਂ ਵਿਚ ਸੱਭ ਤੋਂ ਵੱਡਾ 2 ਹਜ਼ਾਰ ਦਾ ਨੋਟ ਬੰਦ ਹੋ ਸਕਦਾ ਹੈ। ਬੈਂਕਾ ਦੁਆਰਾ ਵੀ ਏਟੀਐਮ ਮਸ਼ੀਨਾਂ ਵਿਚ 2 ਹਜ਼ਾਰ ਦੇ ਨੋਟ ਪਾਉਣੇ ਬੰਦ ਕਰ ਦਿੱਤੇ ਗਏ ਹਨ ਅਤੇ ਇਸ ਦੀ ਥਾਂ 200 ਅਤੇ 500 ਦੇ ਨੋਟਾਂ ਨੂੰ ਮਹੱਤਤਾਂ ਦਿੱਤੀ ਜਾ ਰਹੀ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰਿਜ਼ਰਵ ਬੈਂਕ ਦੁਆਰਾ 2 ਹਜ਼ਾਰ ਦੇ ਨੋਟ ਦੀ ਛਪਾਈ ਵੀ ਬੰਦ ਕਰ ਦਿੱਤੀ ਗਈ ਹੈ। ਰਿਜ਼ਰਵ ਬੈਂਕ ਦੁਆਰਾ 2107-18 ਦੇ ਦੌਰਾਨ 111.507 ਮਿਲੀਅਨ ਨੋਟਾਂ ਦਾ ਉਤਪਾਦਨ ਕੀਤਾ ਗਿਆ ਜੋ ਕਿ 2018-19 ਵਿਚ 46.690 ਮਿਲੀਅਨ ਨੋਟਾਂ ਤੱਕ ਘੱਟ ਹੋ ਗਿਆ ਹੈ। ਬੈਂਕਾ ਦੁਆਰਾ ਪਹਿਲਾਂ ਏਟੀਐਮ ਵਿਚ 2000,500, 200,100, ਅਤੇ 50 ਰੁਪਏ ਦੇ ਨੋਟ ਪਾਏ ਜਾਂਦੇ ਸਨ ਪਰ ਹੁਣ 2000 ਦੇ ਨੋਟ ਨੂੰ ਪਾਉਣ ਤੋਂ ਬੰਦ ਕਰਕੇ 500,200,100 ਅਤੇ 50 ਦੇ ਨੋਟ ਪਾਏ ਜਾ ਰਹੇ ਹਨ।

2 ਹਜ਼ਾਰ ਦੇ ਨੋਟ ਨੂੰ ਬੰਦ ਕਰਨ ਦਾ ਦੁੂਜਾ ਕਾਰਨ ਇਹ ਵੀ ਹੈ ਕਿ ਇਹ ਨੋਟ ਕਰੰਸੀ ਦਾ ਸੱਭ ਤੋਂ ਵੱਡਾ ਨੋਟ ਹੈ ਜਿਸ ਕਰਕੇ ਲੋਕਾਂ ਨੂੰ 2 ਹਜ਼ਾਰ ਰੁਪਏ ਦੇ ਖੁਲ੍ਹੇ ਪੈਸੇ ਲੈਣ ਵਿਚ ਪਰੇਸ਼ਾਨੀ ਹੁੰਦੀ ਹੈ। ਏਟੀਐਮ ਵਿਚੋਂ ਵੀ 2 ਹਜ਼ਾਰ ਦਾ ਨੋਟ ਨਿਕਲਣ ਤੋਂ ਬਾਅਦ ਬੈਂਕਾ ਵਿਚ ਲੋਕਾਂ ਦੀ ਇਸ ਨੂੰ ਛੁੱਟੇ ਕਰਵਾਉਣ ਲਈ ਲਾਇਨਾਂ ਲੱਗ ਜਾਂਦੀਆਂ ਹਨ ਅਤੇ ਇਹੀ ਕਾਰਨ ਹੈ ਕਿ ਹੁਣ ਇਨ੍ਹਾਂ ਨੂੰ ਏਟੀਐਮ ਵਿਚ ਪਾਉਣਾ ਹੀ ਬੰਦ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ 8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਨੂੰ ਸੰਬੋਧਿਤ ਕਰਦਿਆਂ ਉਸ ਵੇਲੇ ਦੇ 500 ਅਤੇ 1000 ਦੇ ਨੋਟਾਂ ਨੂੰ ਬੰਦ ਕਰਕੇ ਨਵੇਂ 500 ਅਤੇ 2 ਹਜ਼ਾਰ ਦੇ ਨੋਟ ਚਲਨ ਵਿਚ ਲਿਆਉਣ ਦੀ ਜਾਣਕਾਰੀ ਦਿੱਤੀ ਸੀ ਅਤੇ ਉਦੋਂ ਤੋਂ ਹੀ 500 ਅਤੇ 200 ਦੇ ਨਵੇਂ ਨੋਟ ਛਾਪੇ ਜਾ ਰਹੇ ਸਨ। ਖੈਰ ਹੁਣ ਵੇਖਣਾ ਹੋਵੇਗਾ ਕਿ 2 ਹਜ਼ਾਰ ਦਾ ਨੋਟ ਪੂਰੀ ਤਰ੍ਹਾ ਚਲਨ ਵਿਚੋਂ ਬਾਹਰ ਹੁੰਦਾ ਹੈ ਜਾਂ ਫਿਰ ਇਹ ਭਾਰਤੀ ਕਰੰਸੀ ਦਾ ਹਿੱਸਾ ਬਣਿਆ ਰਹੇਗਾ।

Leave a Reply

Your email address will not be published. Required fields are marked *