ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ’ਚ ਦੋ ਹੋਰ ਗੈਂਗਸਟਰ ਗ੍ਰਿਫ਼ਤਾਰ, ਅਸਲਾ ਵੀ ਬਰਾਮਦ

ਜਲੰਧਰ- 14 ਮਾਰਚ ਨੂੰ ਗੋਲ਼ੀਆਂ ਮਾਰ ਕੇ ਕਤਲ ਕੀਤੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਮਾਮਲੇ ’ਚ ਪੁਲਿਸ ਨੇ ਦੋ ਹੋਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ…

ਜਲੰਧਰ- 14 ਮਾਰਚ ਨੂੰ ਗੋਲ਼ੀਆਂ ਮਾਰ ਕੇ ਕਤਲ ਕੀਤੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਮਾਮਲੇ ’ਚ ਪੁਲਿਸ ਨੇ ਦੋ ਹੋਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਸ਼ਾਰਪ ਸ਼ੂਟਰ ਵਿਕਾਸ ਮਾਹਲੇ ਅਤੇ ਉਸ ਦੇ ਸਾਥੀ ਫ਼ੌਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਥੇ ਦੱਸਣਯੋਗ ਹੈ ਕਿ ਸ਼ਾਰਪ ਸ਼ੂਟਰ ਮਾਹਲੇ ਨੂੰ ਜਲੰਧਰ ਅਤੇ ਦਿੱਲੀ ਪੁਲਿਸ ਦੀ ਸਾਂਝੀ ਟੀਮ ਨੇ ਦਿੱਲੀ ਅਤੇ ਫ਼ੌਜੀ ਨੂੰ ਰੁਦਰਪੁਰ ਨੇੜਿਓਂ  ਗ੍ਰਿਫ਼ਤਾਰ ਕੀਤਾ ਹੈ। ਉਕਤ ਕਾਰਵਾਈ ਜਲੰਧਰ ਦੀ ਟੀਮ ਨੇ ਦਿੱਲੀ ਪੁਲਿਸ ਦੀ ਇਨਪੁਟਸ ’ਤੇ ਕੀਤੀ। ਮਾਹਲੇ ਤੋਂ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਗਏ ਹਨ। 

Also Read: PM ਮੋਦੀ ਨੇ ਕੀਤਾ ਕਈ ਪ੍ਰੋਜੈਕਟਾਂ ਦਾ ਉਦਘਾਟਨ, ਕਿਹਾ- ‘ਵਿਕਾਸ ਦੀ ਨਵੀਂ ਕਹਾਣੀ ਲਿਖੀ ਜਾ ਰਹੀ’

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੰਦੀਪ ਦੇ ਕਤਲ ਮਾਮਲੇ ’ਚ ਸੰਗਰੂਰ ਜੇਲ੍ਹ ’ਚ ਬੰਦ ਹਰਿਆਣਾ ਦੇ ਗੈਂਗਸਟਰ ਕੌਸ਼ਲ ਚੌਧਰੀ, ਫਤਿਹ ਸਿੰਘ ਅਤੇ ਅਮਿਤ ਡਾਗਰ ਅਤੇ ਹੁਸ਼ਿਆਰਪੁਰ ਜੇਲ੍ਹ ’ਚ ਬੰਦ ਸਿਮਰਨਜੀਤ ਸਿੰਘ ਉਰਫ਼ ਜੁਝਾਰ ਸਿੰਘ ਵਾਸੀ ਮਾਧੋਪੁਰ ਨੂੰ ਗਿ੍ਰਫ਼ਤਾਰ ਕਰ ਚੁੱਕੀ ਹੈ। ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਕੁਝ ਨਿੱਜੀ ਨੰਬਰ ਵੀ ਮਿਲੇ ਹਨ, ਜਿਨ੍ਹਾਂ ਦੀ ਮਦਦ ਨਾਲ ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਉਥੇ ਹੀ ਇਹ ਵੀ ਪਤਾ ਲੱਗਾ ਹੈ ਕਿ ਗੈਂਗਸਟਰ ਪੁਨੀਤ ਸ਼ਰਮਾ ਦੀ ਲੋਕੇਸ਼ਨ ਪਹਿਲਾਂ ਵੀ ਵਿਕਾਸ ਦੇ ਕੋਲ ਸੀ ਪਰ ਦੋ ਹਫ਼ਤਿਆਂ ਤੋਂ ਲੋਕੇਸ਼ਨ ਦੱਖਣ ਵੱਲ ਆ ਰਹੀ ਸੀ। ਐੈੱਸ. ਪੀ. ਕੰਵਲਪ੍ਰੀਤ ਸਿੰਘ ਚਾਹਲ ਅਤੇ ਉਨ੍ਹਾਂ ਦੀ ਟੀਮ ਨੇ ਸ਼ਨੀਵਾਰ ਨੂੰ ਆਪਰੇਸ਼ਨ ਕਰਕੇ ਵਿਕਾਸ ਮਾਹਲੇ ਅਤੇ ਫ਼ੌਜੀ ਨੂੰ ਗ੍ਰਿਫ਼ਤਾਰ ਕੀਤਾ ਹੈ। 

Also Read: ਹਰਿਆਣਾ ‘ਚ ਧੂਮ-ਧਾਮ ਨਾਲ ਮਨਾਇਆ ਜਾ ਰਿਹੈ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ

ਜ਼ਿਕਰਯੋਗ ਹੈ ਕਿ ਸੰਦੀਪ ਦੇ ਕਤਲ ਦੀ ਸਾਜਿਸ਼ ਕੈਨੇਡਾ ਦੇ ਕਬੱਡੀ ਮਾਫੀਆ ਸਨੋਵਰ ਢਿੱਲੋਂ ਨੇ ਐੱਨ. ਆਰ. ਆਈ. ਸੁਖਵਿੰਦਰ ਸਿੰਘ ਸੁੱਖਾ (ਮੋਗਾ), ਮਲੇਸ਼ੀਆ ਦੇ ਜਦਜੀਤ ਗਾਂਧੀ ਵਾਸੀ ਡੇਹਲੋਂ (ਲੁਧਿਆਣਾ) ਨਾਲ ਮਿਲ ਕੇ ਰਚੀ ਸੀ। 3 ਸਾਜਿਸ਼ ਕਰਤਾ ਵਿਦੇਸ਼ ’ਚ ਹਨ ਜਦਕਿ ਚੌਥਾ ਦੋਸ਼ੀ ਗੌਰਵ ਕਤਿਆਲ ਵਾਸੀ ਖੁੱਡਾ ਲੁਹਾਰਾ (ਚੰਡੀਗੜ੍ਹ) ਅਰਮੀਨੀਆ ਜੇਲ੍ਹ ’ਚ ਬੰਦ ਹੈ। ਸਨੋਵਰ ਢਿੱਲੋਂ ਨੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਦੁੱਨੇਕੇ ਰਾਹੀਂ ਗੱਲ ਕੀਤੀ ਸੀ ਕਿ ਉਹ ਆਪਣੀ ਨੈਸ਼ਨਲ ਕਬੱਡੀ ਫੈੱਡਰੇਸ਼ਨ ਆਫ਼ ਓਨਟਾਰੀਓਂ ’ਚ ਖਿਡਾਰੀ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਨਾਮੀ ਖਿਡਾਰੀ ਸੰਦੀਪ ਦੀ ਮੇਜਰ ਲੀਗ ਕਬੱਡੀ ਨਾਲ ਜੁੜੇ ਹੋਏ ਸਨ। 

Leave a Reply

Your email address will not be published. Required fields are marked *