ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਦੋ ਭਾਰਤੀ ਜਵਾਨ ਸ਼ਹੀਦ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਇਕ ਪਾਸੇ ਜਿੱਥੇ ਪੂਰੀ ਦੁਨੀਆ ਕੋਰੋਨਾ ਦੇ ਕਹਿਰ ਨਾਲ ਜੂਝ ਰਹੀ ਹੈ ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਇਕ ਪਾਸੇ ਜਿੱਥੇ ਪੂਰੀ ਦੁਨੀਆ ਕੋਰੋਨਾ ਦੇ ਕਹਿਰ ਨਾਲ ਜੂਝ ਰਹੀ ਹੈ ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਦਰਅਸਲ ਜੰਮੂ ਕਸ਼ਮੀਰ ਵਿਚ ਅੰਤਰਰਾਸ਼ਟਰੀ ਸਰਹੱਦ ਉੱਤੇ ਪਾਕਿਸਤਾਨ ਦੁਆਰਾ ਕੀਤੀ ਬੇਵਜ੍ਹਾ ਫਾਇਰਿੰਗ ਵਿਚ ਜਖਮੀ ਹੋਏ ਭਾਰਤ ਦੇ ਦੋ ਫੌਜ਼ੀ ਜਵਾਨ ਅੱਜ ਸ਼ਨਿਵਾਰ ਨੂੰ ਸ਼ਹੀਦ ਹੋ ਗਏ ਹਨ।

Pakistan army says Indian firing across LoC kills another soldier ...
ਸੰਕੇਤਕ ਤਸਵੀਰ

ਰੱਖਿਆ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਹੈ ਕਿ ਪਾਕਿਸਤਾਨ ਵੱਲੋਂ ਲਗਾਤਾਰ ਯੁੱਧ ਵਿਰਾਮ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਬੀਤੀ 1 ਮਈ ਨੂੰ ਤੜਕ ਸਵੇਰੇ 3:30 ਵਜੇ ਪਾਕਿਸਤਾਨੀ ਸੈਨਾ ਨੇ ਬਾਰਾਮੁੱਲਾ ਜਿਲ੍ਹੇ ਵਿਚ ਕੰਟਰੋਲ ਰੇਖਾ ਉੱਤੇ ਲੱਗੇ ਰਾਮਪੁਰ ਸੈਕਟਰ ਵਿਚ ਗੋਲੀਬਾਰੀ ਕੀਤੀ ਜਿਸ ਦੌਰਾਨ ਤਿੰਨ ਭਾਰਤੀ ਫੌਜ਼ੀ ਜਖ਼ਮੀ ਹੋ ਗਏ ਸਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਤਿੰਨਾਂ ਵਿਚੋਂ ਦੋ ਗੰਭੀਰ ਰੂਪ ਨਾਲ ਜਖ਼ਮੀ ਜਵਾਨ ਅੱਜ ਸ਼ਹੀਦ ਹੋ ਗਏ ਹਨ। ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਘਰ ਭੇਜੀਆਂ ਜਾਣਗੀਆਂ।  ਸ਼ਹੀਦ ਹੋਏ ਜਵਾਨਾਂ ਦਾ ਨਾਮ ਹੌਲਦਾਰ ਗੋਕਰਣ ਸਿੰਘ ਤੇ ਨਾਇਕ ਸ਼ੰਕਰ ਐਸਪੀ ਹੈ। ਪਾਕਿਸਤਾਨ ਦੁਆਰਾ ਕੀਤੀ ਗਈ ਗੋਲੀਬਾਰੀ ਕਾਰਨ ਚਰੁੰਡਾ, ਬਟਗ੍ਰਾਨ, ਹਥਲੰਗਾ, ਮੋਥਲਾ,ਸਹੂਰਾ, ਸਿਲੀਕੋਟ,ਨਾਂਬਲਾ ਤੇ ਗਰਕੋਟ ਵਰਗੇ ਸਰਹੱਦੀ ਪਿੰਡ ਲਪੇਟ ਵਿਚ ਆ ਗਏ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪਾਕਿਸਤਾਨ ਨੇ ਮਨਕੋਟ ਸੈਕਟਰ ਵਿਚ ਕੰਟਰੋਲ ਰੇਖਾ ਉੱਤੇ ਛੋਟੇ ਹਥਿਆਰਾਂ ਅਤੇ ਮੋਰਟਾਰਾਂ ਨਾਲ ਗੋਲੀਬਾਰੀ ਕੀਤੀ ਸੀ ਜਿਸ ਦਾ ਭਾਰਤੀ ਫੌਜ਼ ਨਾ ਮੂੰਹਤੋੜ ਜਵਾਬ ਦਿੱਤਾ ਸੀ ਹਾਲਾਂਕਿ ਇਸ ਗੋਲੀਬਾਰੀ ਦੌਰਾਨ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਸੀ ਅਤੇ ਕਈ ਜਖਮੀ ਹੋ ਗਏ ਸਨ।

Leave a Reply

Your email address will not be published. Required fields are marked *