ਮੁੰਬਈ : ਟੀ.ਵੀ ਅਭਿਨੇਤਰੀ ਅੰਮ੍ਰਿਤਾ ਖਾਨਵਿਲਕਰ ਅਤੇ ਹਿਮਾਂਸ਼ੂ ਮਲਹੋਤਰਾ ਕਾਫ਼ੀ ਸਮੇਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇੰਡਸਟਰੀ ਵਿੱਚ ਕੁਝ ਸਮੇਂ ਤੋਂ ਇਹਨਾਂ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਕਈ ਅਟਕਲਾ ਲਗਾਇਆ ਜਾ ਰਹੀਆ ਹਨ। ਬੀ-ਟਾਊਨ ਵਿੱਚ ਇਹ ਅਟਕਲਾਂ ਜ਼ੋਰਾਂ ‘ਤੇ ਹਨ ਕਿ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ ਹੈ ਅਤੇ ਉਹ ਤਲਾਕ ਵੱਲ ਵਧ ਰਹੇ ਹਨ। ਅਭਿਨੇਤਰੀ ਨੇ ਇਨ੍ਹਾਂ ਦਾਅਵਿਆਂ ਨੂੰ ਬੇਬੁਨਿਆਦ ਦੱਸਿਆ ਹੈ। ਅਭਿਨੇਤਰੀ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝੀ ਕਰਕੇ ਲੋਕਾਂ ਨੂੰ ਅਫਵਾਹਾ ਫੈਲਾਉਣ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ।
ਅਭਿਨੇਤਰੀ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ ਇੱਕ ਪੋਸਟ – ਉਸ ਦੀ ਕਾਨੂੰਨੀ ਟੀਮ ਵੱਲੋਂ ਜਾਰੀ ਕੀਤੀ ਗਈ – ਇਨ੍ਹਾਂ ਰਿਪੋਰਟਾਂ ਨੂੰ ਬੇਬੁਨਿਆਦ ਦੱਸਦੀ ਹੈ ਅਤੇ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੰਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਟੀ.ਵੀ ਅਭਿਨੇਤਰੀ ਨੇ ਤਲਾਕ ਦੀ ਖ਼ਬਰ ‘ਤੇ ਗੁੱਸਾ ਜ਼ਾਹਰ ਕਰਦੇ ਹੋਏ ਸਾਂਝੀ ਕੀਤੀ ਪੋਸਟ, ਦਿੱਤੀ ਲੋਕਾਂ ਨੂੰ ਚੇਤਾਵਨੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



