ਚੰਡੀਗੜ੍ਹ: ਅਦਾਕਾਰਾ ਨੀਲੂ ਕੋਹਲੀ (Nilu Kohli)ਦੇ ਪਤੀ ਹਰਮਿੰਦਰ ਸਿੰਘ ਦਾ ਦਿਹਾਂਤ ( Death) ਹੋ ਗਿਆ ਹੈ । ਉਨ੍ਹਾਂ ਦੀ ਲਾਸ਼ ਬਾਥਰੂਮ ਚੋਂ ਮਿਲੀ ਹੈ।
ਬਾਥਰੂਮ ‘ਚ ਬੇਹੋਸ਼ ਪਾਏ ਗਏ ਨੀਲੂ ਕੋਹਲੀ ਦੇ ਪਤੀ
ਟੀਵੀ ਅਦਾਕਾਰਾ ਨੀਲੂ ਕੋਹਲੀ ਦੇ ਪਤੀ ਨੇ ਸ਼ੁੱਕਰਵਾਰ ਨੂੰ ਆਖਰੀ ਸਾਹ ਲਏ । ਮੀਡੀਆ ਰਿਪੋਰਟਸ ਮੁਤਾਬਕ ਨੀਲੂ ਕੋਹਲੀ ਦੇ ਪਤੀ ਪੂਰੀ ਤਰ੍ਹਾਂ ਸਿਹਤਮੰਦ ਸਨ ਅਤੇ ਸ਼ੁੱਕਰਵਾਰ ਦੁਪਹਿਰੇ ਉਹ ਗੁਰਦੁਆਰਾ ਸਾਹਿਬ ਵੀ ਮੱਥਾ ਟੇਕਣ ਦੇ ਲਈ ਗਏ ਸਨ। ਗੁਰਦੁਆਰੇ ਤੋਂ ਵਾਪਸ ਆਉਣ ਤੋਂ ਬਾਅਦ ਉਹ ਬਾਥਰੂਮ ਗਏ ਅਤੇ ਉੱਥੇ ਹੀ ਡਿੱਗ ਪਏ ਸਨ। ਉਸ ਸਮੇਂ ਘਰ ‘ਚ ਸਿਰਫ ਇੱਕ ਹੈਲਪਰ ਹੀ ਮੌਜੂਦ ਸੀ ਅਤੇ ਉਸ ਨੇ ਹੀ ਵੇਖਿਆ ਕਿ ਨੀਲੂ ਦੇ ਪਤੀ ਬੇਹੋਸ਼ ਪਏ ਸਨ । ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।
ਨੀਲੂ ਦੀ ਦੋਸਤ ਨੇ ਕੀਤੀ ਮੌਤ ਦੀ ਖ਼ਬਰ ਦੀ ਕੀਤੀ ਪੁਸ਼ਟੀ
ਨੀਲੂ ਦੀ ਦੋਸਤ ਵੰਦਨਾ ਨੇ ਅਦਾਕਾਰਾ ਦੇ ਪਤੀ ਦੀ ਮੌਤ ਨੂੰ ਕੰਫਰਮ ਕੀਤਾ ਹੈ । ਉਨ੍ਹਾਂ ਨੇ ਦੱਸਿਆ ਕਿ ਘਰ ‘ਚ ਨੀਲੂ ਦੇ ਪਤੀ ਤੇ ਉਨ੍ਹਾਂ ਦਾ ਹੈਲਪਰ ਮੌਜੂਦ ਸਨ ਅਤੇ ਹੈਲਪਰ ਉਨ੍ਹਾਂ ਦੇ ਲਈ ਲੰਚ ਤਿਆਰ ਕਰ ਰਿਹਾ ਸੀ।



