ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ 5 ਜੁਲਾਈ ਨੂੰ ਸੁੰਯਕਤ ਰਾਜ ਅਮਰੀਕਾ ਅਜਾਦੀ ਦਿਵਸ ਦੇ ਰੂਪ ਵਿਚ ਮਨਾ ਰਿਹਾ ਹੈ। ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 244ਵੇਂ ਅਜਾਦੀ ਦਿਵਸ ਦੇ ਮੌਕੇ ਉੱਤੇ ਵਧਾਈ ਦਿੱਤੀ ਹੈ ਜਿਸ ਲਈ ਰਾਸ਼ਟਰਪਤੀ ਟਰੰਪ ਨੇ ਵੀ ਪੀਐਮ ਮੋਦੀ ਦਾ ਧੰਨਵਾਦ ਕੀਤਾ ਹੈ। ਉੱਥੇ ਹੀ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਨੇ ਚੀਨ ਉੱਤੇ ਇਕ ਵਾਰ ਫਿਰ ਹਮਲਾ ਬੋਲਿਆ ਹੈ।
"Thank you my friend. America loves India," says US President Trump in response to PM Modi's tweet, "I congratulate US President Donald Trump & people of USA on 244th Independence Day. As world's largest democracies, we cherish freedom &human enterprise that this day celebrates." pic.twitter.com/9QrCV3EAJA
— ANI (@ANI) July 4, 2020
ਪੀਐਮ ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ”ਮੈ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਥੋਂ ਦੇ ਲੋਕਾਂ ਨੂੰ 244ਵੇਂ ਅਜਾਦੀ ਦਿਵਸ ਉੱਤੇ ਵਧਾਈ ਦਿੰਦਾ ਹਾਂ। ਦੁਨੀਆ ਦੇ ਸੱਭ ਤੋਂ ਵੱਡੇ ਲੋਕਤੰਤਰ ਦੇ ਰੂਪ ਵਿਚ ਅਸੀ ਅਜਾਦੀ ਅਤੇ ਮਨੁੱਖੀ ਉਦਮ ਨੂੰ ਮਹੱਤਵ ਦਿੰਦੇ ਹਾਂ ਅਤੇ ਇਹ ਦਿਨ ਉਸੇ ਕਦਰਾਂ ਕੀਮਤਾਂ ਨੂੰ ਲੈ ਕੇ ਮਨਾਇਆ ਜਾਂਦਾ ਹੈ”। ਉੱਥੇ ਹੀ ਪੀਐਮ ਮੋਦੀ ਦੇ ਇਸ ਵਧਾਈ ਸੰਦੇਸ਼ ਉੱਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਜਵਾਬ ਵਿਚ ਕਿਹਾ ਕਿ ”ਸ਼ੁਕਰੀਆ ਮੇਰੇ ਦੋਸਤ… ਅਮਰੀਕਾ, ਭਾਰਤ ਨੂੰ ਪਿਆਰ ਕਰਦਾ ਹੈ!” ਦੱਸ ਦਈਏ ਕਿ 5 ਜੁਲਾਈ ਸੰਨ 1776 ਵਿਚ ਅਮਰੀਕਾ ਨੂੰ ਗ੍ਰੇਟ ਬ੍ਰਿਟੇਨ ਤੋਂ ਆਜ਼ਾਦੀ ਮਿਲੀ ਸੀ। ਇਸ ਦਿਨ ਅਮਰੀਕਾ ਵਿਚ ਸਰਕਾਰੀ ਛੁੱਟੀ ਹੁੰਦੀ ਹੈ ਅਤੇ ਕਰੋੜਾਂ ਅਮਰੀਕੀ ਪੂਰੇ ਉਤਸ਼ਾਹ ਨਾਲ ਇਸ ਦਿਨ ਨੂੰ ਮਨਾਉਂਦੇ ਹਨ।
ਉੱਥੇ ਹੀ ਰਾਸ਼ਟਰਪਤੀ ਟਰੰਪ ਨੇ 244ਵੇਂ ਅਜਾਦੀ ਦਿਵਸ ਮੌਕੇ ‘ਤੇ ਵਾਸ਼ਿੰਗਟਨ ਵਿਚ ਦੂਜੇ ‘ਸੈਲੂਟ ਟੂ ਅਮਰੀਕਾ’ ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਕੋਰੋਨਾ ਵਾਇਰਸ ਨੂੰ ਲੈ ਕੇ ਇਕ ਵਾਰ ਫਿਰ ਤੋਂ ਚੀਨ ਉੱਤੇ ਫਿਰ ਹਮਲਾ ਬੋਲਿਆ ਹੈ। ਟਰੰਪ ਨੇ ਕਿਹਾ ਕਿ ”ਵਿਦੇਸ਼ੀ ਭੂਮੀ ਉੱਤੇ ਲਗਾਏ ਜਾਣ ਵਾਲੀ ਫੀਸ ਦੀ ਸ਼ਕਤੀ ਨਾਲ ਅਮਰਕੀ ਨੇ ਸਦੀਆਂ ਤੱਕ ਲਾਭ ਉਠਾਇਆ ਅਤੇ ਸਾਨੂੰ ਵਪਾਰ ਸੌਦਾ ਕਰਨ ਦੇ ਕਾਬਲ ਬਣਾਇਆ। ਵਿਦੇਸ਼ੀ ਭੂਮੀ ਤੋਂ ਅਰਬਾਂ ਡਾਲਰ ਦਾ ਭੁਗਤਾਨ ਅਮਰੀਕੀ ਖਜ਼ਾਨੇ ਨੂੰ ਕੀਤਾ ਜਾਂਦਾ ਰਿਹਾ ਪਰ ਸੱਭ ਕੁੱਝ ਠੀਕ ਚੱਲ ਰਿਹਾ ਹੀ ਸੀ ਕਿ ਅਸੀ ਚੀਨ ਤੋਂ ਆਏ ਵਾਇਰਸ ਦੀ ਚਪੇਟ ਵਿਚ ਆ ਗਏ”। ਟਰੰਪ ਨੇ ਅੱਗੇ ਕਿਹਾ ਕਿ ”ਚੀਨ ਦੀ ਗੁਪਤਤਾ, ਧੋਖਾਧੜੀ ਅਤੇ ਕਵਰ-ਅਪ ਦੀ ਸੋਚ ਨੇ ਕੋਰੋਨਾ ਨੂੰ ਪੂਰੀ ਦੁਨੀਆ ਵਿਚ ਫੈਲਣ ਦਿੱਤਾ ਜਿਸ ਲਈ ਚੀਨ ਨੂੰ ਪੂਰੀ ਤਰ੍ਹਾਂ ਜਵਾਬਦੇਹ ਠਹਿਰਾਉਣਾ ਚਾਹੀਦਾ ਹੈ। ਉਸਨੂੰ ਜਿੰਮੇਵਾਰੀ ਲੈਣੀ ਪਵੇਗੀ”।
