ਜਲੰਧਰ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 1 ਦੀ ਮੌਤ, ਤਿੰਨ ਜ਼ਖਮੀ

ਜਲੰਧਰ : ਜਲੰਧਰ ਜ਼ਿਲ੍ਹੇ ਦੇ ਕਸਬਾ ਭੋਗਪੁਰ (Bhogpur) ਨੇੜੇ ਨੈਸ਼ਨਲ ਹਾਈਵੇਅ ‘ਤੇ ਡਾਂਸਰਾਂ ਨੂੰ ਲੈ ਕੇ ਜਾ ਰਿਹਾ ਇੱਕ ਵਾਹਨ ਅਚਾਨਕ ਡਿਵਾਈਡਰ ਨਾਲ ਟਕਰਾ ਗਿਆ,…

ਜਲੰਧਰ : ਜਲੰਧਰ ਜ਼ਿਲ੍ਹੇ ਦੇ ਕਸਬਾ ਭੋਗਪੁਰ (Bhogpur) ਨੇੜੇ ਨੈਸ਼ਨਲ ਹਾਈਵੇਅ ‘ਤੇ ਡਾਂਸਰਾਂ ਨੂੰ ਲੈ ਕੇ ਜਾ ਰਿਹਾ ਇੱਕ ਵਾਹਨ ਅਚਾਨਕ ਡਿਵਾਈਡਰ ਨਾਲ ਟਕਰਾ ਗਿਆ, ਜਿਸ ਦੌਰਾਨ ਇੱਕ ਮਹਿਲਾ ਡਾਂਸਰ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਤਿੰਨਾਂ ਨੂੰ ਜਲੰਧਰ ਦੇ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (PIMS) ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Also Read : SAD ਦੇ ਸਥਾਪਨਾ ਦੇ 100 ਸਾਲ ਪੂਰੇ ਹੋਣ ‘ਤੇ ਮੋਗਾ ‘ਚ ਅਕਾਲੀ ਦਲ ਵੱਲੋਂ ਕੀਤਾ ਜਾਵੇਗਾ ਸ਼ਕਤੀ ਪ੍ਰਦਰਸ਼ਨ

ਹਸਪਤਾਲ ਪਹੁੰਚੇ ਜ਼ਖਮੀਆਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਲੜਕੀਆਂ ਜਲੰਧਰ ਦੇ ਇਕ ਭੰਗੜਾ ਗਰੁੱਪ ਨਾਲ ਗੁਰਦਾਸਪੁਰ (Gurdaspur) ‘ਚ ਵਿਆਹ ਸਮਾਗਮ ਕਰਨ ਗਈਆਂ ਸਨ। ਪ੍ਰੋਗਰਾਮ ਤੋਂ ਬਾਅਦ ਲੜਕੀਆਂ ਨੇ ਵਾਪਸ ਜਲੰਧਰ ਆਉਣਾ ਸੀ ਅਤੇ ਇਸ ਦੇ ਲਈ ਭੰਗੜਾ ਗਰੁੱਪ ਦੇ ਪ੍ਰਬੰਧਕਾਂ ਨੇ ਅਸ਼ੋਕ ਨਾਂ ਦੇ ਵਿਅਕਤੀ ਦੀ ਗੱਡੀ ਬੁੱਕ ਕਰਵਾਈ ਸੀ।

Also Read : ਪੰਜਾਬ 2022 ਚੋਣਾਂ ਲਈ ਬਸਪਾ ਨੇ ਐਲਾਨੇ ਤਿੰਨ ਹੋਰ ਉਮੀਦਵਾਰ

ਦੇਰ ਰਾਤ ਵਿਆਹ ‘ਚ ਪ੍ਰਦਰਸ਼ਨ ਤੋਂ ਬਾਅਦ ਜਦੋਂ ਲੜਕੀਆਂ ਜਲੰਧਰ ਲਈ ਰਵਾਨਾ ਹੋਈਆਂ ਤਾਂ ਭੋਗਪੁਰ ‘ਚ ਅਸ਼ੋਕ ਨੇ ਗੱਡੀ ‘ਤੇ ਕੰਟਰੋਲ ਗੁਆ ਲਿਆ ਅਤੇ ਡਿਵਾਈਡਰ ਨਾਲ ਟਕਰਾ ਗਿਆ।ਇਸ ਹਾਦਸੇ ‘ਚ ਫਗਵਾੜਾ ਦੀ ਰਹਿਣ ਵਾਲੀ ਅਮਨ ਕੌਰ ਨਾਂ ਦੀ ਡਾਂਸਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਜਲੰਧਰ ਦੀ ਸੋਨੀਆ ਦੀ ਲੱਤ ਟੁੱਟ ਗਈ। ਇਨ੍ਹਾਂ ਤੋਂ ਇਲਾਵਾ ਟਵਿੰਕਲ ਅਤੇ ਸ਼ਾਲੂ ਦੇ ਚਿਹਰੇ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।

Leave a Reply

Your email address will not be published. Required fields are marked *