ਲੁਧਿਆਣਾ : ਥਾਣਾ ਦੁੱਗਰੀ ਦੇ ਇਲਾਕੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਗੁਰਪੁਰਬ ਮੌਕੇ ਕੱਢੇ ਜਾ ਰਹੇ ਨਗਰ ਕੀਰਤਨ ਦੌਰਾਨ ਦਰਦਨਾਕ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨਗਰ ਕੀਰਤਨ ‘ਚ ਸ਼ਾਮਲ 10 ਸਾਲਾ ਬੱਚਾ ਅਚਾਨਕ ਟਰਾਲੀ ਤੋਂ ਹੇਠਾਂ ਡਿੱਗ ਕੇ ਟਾਇਰ ਹੇਠਾਂ ਆ ਗਿਆ। ਇਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ ‘ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Also Read : ਪੰਜਾਬ ਮੁੱਖ ਮੰਤਰੀ ਚੰਨੀ ਨੇ ਰੱਖਿਆ ਫਿਲਮ ਸਿਟੀ ਦਾ ਨੀਂਹ ਪੱਥਰ
ਐਸ.ਐਚ.ਓ ਰਾਜਨਪਾਲ (SHO Rajanpal) ਅਨੁਸਾਰ ਮ੍ਰਿਤਕ ਬੱਚੇ ਦੀ ਪਛਾਣ ਪ੍ਰਿੰਸ ਵਾਸੀ ਗੋਬਿੰਦ ਨਗਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਗੁਰਪੁਰਬ ਮੌਕੇ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਸ ਦੌਰਾਨ ਉਸ ਦੇ ਨਾਲ ਟਰੈਕਟਰ-ਟਰਾਲੀ ਵਿੱਚ ਇੱਕ ਬੱਚਾ ਬੈਠਾ ਸੀ। ਟਰਾਲੀ ਚਾਲਕ ਦੇ ਸਾਈਡ ਤੋਂ ਅਚਾਨਕ ਬ੍ਰੇਕ ਲੱਗਣ ਕਾਰਨ ਬੱਚਾ ਹੇਠਾਂ ਡਿੱਗ ਗਿਆ ਅਤੇ ਟਾਇਰ ਹੇਠਾਂ ਆ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।



