ਨਵਾਂਸ਼ਹਿਰ ‘ਚ ਦਰਦਨਾਕ ਹਾਦਸਾ, ਇਕੋ ਪਰਿਵਾਰ ਦੇ 4 ਲੋਕਾਂ ਦੀ ਮੌਤ

ਨਵਾਂਸ਼ਹਿਰ- ਅੱਜ ਦੇਰ ਸ਼ਾਮ ਬੰਗਾ ਨਜ਼ਦੀਕ ਪੈਂਦੇ ਪਿੰਡ ਕਟਾਰੀਆ ਲਾਗੇ ਹੋਏ ਹਾਦਸੇ ਵਿਚ ਮਾਂ-ਪੁੱਤ ਸਮੇਤ 4 ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ…

ਨਵਾਂਸ਼ਹਿਰ- ਅੱਜ ਦੇਰ ਸ਼ਾਮ ਬੰਗਾ ਨਜ਼ਦੀਕ ਪੈਂਦੇ ਪਿੰਡ ਕਟਾਰੀਆ ਲਾਗੇ ਹੋਏ ਹਾਦਸੇ ਵਿਚ ਮਾਂ-ਪੁੱਤ ਸਮੇਤ 4 ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਧਮਾਈ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਰੋਹਿਤ ਕੁਮਾਰ ਆਪਣੇ ਇਕ ਨਜ਼ਦੀਕੀ ਦੋਸਤ ਨੂੰ ਨਾਲ ਲੈ ਕੇ ਕਾਰ ਵਿਚ ਸਵਾਰ ਹੋ ਕੇ ਵਿਦੇਸ਼ ਤੋਂ ਪਰਤੇ ਆਪਣੇ ਭਰਾ ਗੁਰਵਿੰਦਰ ਸਿੰਘ, ਜੋ ਕਿ ਮਲੇਸ਼ੀਆ ਤੋਂ ਵਾਪਸ ਪਰਤਿਆ ਸੀ, ਜੋ ਦਿਲੀ ਤੋਂ ਬੱਸ ਰਾਹੀਂ ਲੁਧਿਆਣਾ ਪੁੱਜਿਆ ਸੀ, ਨੂੰ ਲੁਧਿਆਣਾ ਤੋਂ ਲੈਣ ਗਿਆ ਸੀ।

Also Read: ‘Munna Bhai MBBS’ ਵਾਂਗ ਸਰਕਾਰੀ ਨੌਕਰੀ ਲਈ ਲਾਇਆ ਨਕਲ ਦਾ ਜੁਗਾੜ, ਪੁਲਿਸ ਵੀ ਹੈਰਾਨ (ਵੀਡੀਓ)

ਉਸ ਉਪਰੰਤ ਇਹ ਸਾਰੇ ਜਾਣੇ ਕਾਰ ਵਿਚ ਸਵਾਰ ਹੋ ਕੇ ਆਪਣੀ ਭੈਣ ਪਿੰਡ ਸਮਰਾਮਾਂ (ਜਲੰਧਰ) ਨੂੰ ਮਿਲ ਕੇ ਆਪਣੇ ਨਾਲ ਲੈ ਕੇ ਵਾਪਸ ਪਿੰਡ ਨੂੰ ਆ ਰਹੇ ਸਨ। ਜਿਵੇਂ ਹੀ ਉਕਤ ਕਾਰ ਸਵਾਰ ਦੁਰਘਟਨਾ ਸਥਾਨ ’ਤੇ ਪੁੱਜੇ ਤਾਂ ਉਨ੍ਹਾਂ ਦੀ ਕਾਰ ਦਾ ਅਚਾਨਕ ਸੰਤੁਲਨ ਵਿਗਡ਼ ਗਿਆ ਅਤੇ ਕਾਰ ਪਲਟੀ ਖਾਹ ਗਈ ਅਤੇ ਸਡ਼ਕ ਕਿਨਾਰੇ ਬਣੇ ਨਾਲੇ ’ਚ ਜਾ ਪਈ, ਜਿਸ ਦੇ ਨਤੀਜੇ ਵਜੋਂ ਰੋਹਿਤ ਕੁਮਾਰ (21), ਗੁਰਵਿੰਦਰ ਸਿੰਘ (30) ਦੋਵੇਂ ਸਕੇ ਭਰਾ ਅਤੇ ਉਸ ਦੀ ਸਮਰਾਮਾ ਤੋਂ ਨਾਲ ਆਈ ਭੈਣ ਨੇਹਾ (25), ਉਸ ਦਾ ਪੁੱਤਰ ਨਵਜੋਤ (6) ਦੀ ਮੌਤ ਹੋ ਗਈ, ਜਦੋਂਕਿ ਇਸ ਤੋਂ ਇਲਾਵਾ ਹਾਦਸੇ ਦੌਰਾਨ ਜਗਜੀਵਨ ਕੁਮਾਰ ਪੁੱਤਰ ਦਵਿੰਦਰ ਕੁਮਾਰ ਵਾਸੀ ਐਮਾਂ ਜੱਟਾਂ ਗੰਭੀਰ ਰੂਪ ’ਚ ਜਖਮੀ ਹੋ ਗਿਆ। ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਅਤੇ ਗੰਭੀਰ ਰੂਪ ’ਚ ਜ਼ਖਮੀ ਹੋਏ ਵਿਅਕਤੀ ਨੂੰ ਮੌਕੇ ’ਤੇ ਖਡ਼੍ਹੇ ਲੋਕਾਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਪਹੁੰਚਾਇਆ।

Also Read: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਬਲਦੇਵ ਸਿੰਘ ਸਰਾਂ ਨੂੰ ਮਿਲੀ PSPCL ਦੀ ਜ਼ਿੰਮੇਦਾਰੀ

Leave a Reply

Your email address will not be published. Required fields are marked *