ਜਨਮਦਿਨ ਤੋਂ ਪਹਿਲਾਂ ਹੀ ਵਾਪਰਿਆ ਭਾਣਾ: ‘Miss Earth Indonesia 2025’ Andriani Juficha ਦਾ 25 ਸਾਲ ਦੀ ਉਮਰ ਵਿੱਚ ਦੇਹਾਂਤ

ਇੰਡੋਨੇਸ਼ੀਆ :  ਬਿਊਟੀ ਪੇਜੈਂਟ ਦੀ ਦੁਨੀਆ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ‘Miss Earth Indonesia 2025’ ਦਾ  ਖ਼ਿਤਾਬ ਆਪਣੇ ਨਾਂ ਕਰਨ ਵਾਲੀ ਮਸ਼ਹੂਰ…

ਬਿਊਟੀ ਪੇਜੈਂਟ ਦੀ ਦੁਨੀਆ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। 'Miss Earth Indonesia 2025' ਦਾ  ਖ਼ਿਤਾਬ ਆਪਣੇ ਨਾਂ ਕਰਨ ਵਾਲੀ ਮਸ਼ਹੂਰ

ਇੰਡੋਨੇਸ਼ੀਆ :  ਬਿਊਟੀ ਪੇਜੈਂਟ ਦੀ ਦੁਨੀਆ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ‘Miss Earth Indonesia 2025’ ਦਾ  ਖ਼ਿਤਾਬ ਆਪਣੇ ਨਾਂ ਕਰਨ ਵਾਲੀ ਮਸ਼ਹੂਰ ਪੇਜੈਂਟ ਕੁਈਨ ਪੁਤਰੀ ਐਂਡ੍ਰਿਆਨੀ ਜੁਫਿਚਾ ਦਾ 25 ਸਾਲ ਦੀ ਛੋਟੀ ਉਮਰ ਵਿੱਚ ਅਚਾਨਕ ਦੇਹਾਂਤ ਹੋ ਗਿਆ ਹੈ। ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਉਨ੍ਹਾਂ ਦੇ ਨਮੋਸ਼ੀ ਭਰੇ ਦੇਹਾਂਤ ਦੀ ਖ਼ਬਰ 14 ਅਗਸਤ ਨੂੰ ਸਾਹਮਣੇ ਆਈ, ਯਾਨੀ ਜਿਸ ਦਿਨ ਉਨ੍ਹਾਂ ਨੇ ਆਪਣਾ 26ਵਾਂ ਜਨਮਦਿਨ ਮਨਾਉਣਾ ਸੀ। ਇਸ ਅਚਾਨਕ ਵਾਪਰੇ ਭਾਣੇ ਨਾਲ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਮ੍ਰਿਤਕ ਪੁਤਰੀ ਐਂਡ੍ਰਿਆਨੀ ਜੁਫਿਚਾ ਇੰਡੋਨੇਸ਼ੀਆ ਦੀ ਇੱਕ ਨਾਮਵਰ ਸ਼ਖ਼ਸੀਅਤ ਸਨ। ਆਪਣੀ ਖੂਬਸੂਰਤੀ ਅਤੇ ਬੁਲੰਦ ਆਤਮਵਿਸ਼ਵਾਸ ਦੇ ਨਾਲ-ਨਾਲ ਉਨ੍ਹਾਂ ਨੇ ਸਮਾਜਿਕ ਅਤੇ ਵਾਤਾਵਰਣ ਨਾਲ ਜੁੜੇ ਅਹਿਮ ਮੁੱਦਿਆਂ ‘ਤੇ ਕੰਮ ਕਰਕੇ ਆਪਣੀ ਵੱਖਰੀ ਪਛਾਣ ਬਣਾਈ ਸੀ। ਉਨ੍ਹਾਂ ਨੂੰ ‘Miss Earth Indonesia 2025’ ਦਾ ਤਾਜ ਪਹਿਨਾਇਆ ਗਿਆ ਸੀ ਅਤੇ ਇਸ ਤੋਂ ਇਲਾਵਾ ਉਹ ‘ਮਿਸ ਗ੍ਰਾਂਡ ਇੰਡੋਨੇਸ਼ੀਆ 2025’ ਮੁਕਾਬਲੇ ਵਿੱਚ ਫਸਟ ਰਨਰ-ਅੱਪ ਵੀ ਰਹੀ ਸੀ। ਪੇਜੈਂਟ ਦੀ ਚਮਕ-ਦਮਕ ਤੋਂ ਇਲਾਵਾ ਉਹ ਵਾਤਾਵਰਣ ਦੀ ਸੰਭਾਲ ਪ੍ਰਤੀ ਬੇਹੱਦ ਸੁਚੇਤ ਅਤੇ ਸਰਗਰਮ ਸਨ। ਉਹ ਅਕਸਰ ਰੀਸਾਈਕਲਿੰਗ, ਨਦੀਆਂ ਦੀ ਸੁਰੱਖਿਆ ਅਤੇ ਸਸਟੇਨੇਬਲ ਲਾਈਫਸਾਈਡ ਵਰਗੇ ਮੁੱਦਿਆਂ ‘ਤੇ ਲੋਕਾਂ ਨੂੰ ਜਾਗਰੂਕ ਕਰਦੀਆਂ ਸਨ।

ਪੁਤਰੀ ਦੇ ਇਸ ਤਰ੍ਹਾਂ ਅਚਾਨਕ ਦੁਨੀਆ ਤੋਂ ਅਲਵਿਦਾ ਕਹਿਣ ਕਾਰਨ ਪੂਰੀ ਪੇਜੈਂਟ ਇੰਡਸਟਰੀ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸੋਸ਼ਲ ਮੀਡੀਆ ‘ਤੇ ਲੋਕ ਉਨ੍ਹਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦੇ ਰਹੇ ਹਨ ਅਤੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕਰ ਰਹੇ ਹਨ। ਪ੍ਰਸ਼ੰਸਕਾਂ ਲਈ ਇਹ ਯਕੀਨ ਕਰਨਾ ਬਹੁਤ ਮੁਸ਼ਕਲ ਹੈ ਕਿ ਜਿਸ ਦਿਨ ਉਨ੍ਹਾਂ ਨੇ ਆਪਣੀ ਖੁਸ਼ੀ ਦਾ ਦਿਨ ਮਨਾਉਣਾ ਸੀ, ਉਸੇ ਦਿਨ ਉਨ੍ਹਾਂ ਦੇ ਦੇਹਾਂਤ ਦੀ ਦੁਖਦਾਈ ਖ਼ਬਰ ਆ ਗਈ।

ਫਿਲਹਾਲ ਐਂਡ੍ਰਿਆਨੀ ਜੁਫਿਚਾ ਦੀ ਮੌਤ ਦੇ ਅਸਲ ਕਾਰਨਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕੋਈ ਵੀ ਅਧਿਕਾਰਤ ਅਤੇ ਵਿਸਤ੍ਰਿਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਅਜਿਹੇ ਵਿੱਚ ਉਨ੍ਹਾਂ ਦੀ ਮੌਤ ਦੇ ਕਾਰਨਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀਆਂ ਅਟਕਲਾਂ ਜਾਂ ਅਪੁਸ਼ਟ ਖ਼ਬਰਾਂ ਉੱਤੇ ਯਕੀਨ ਕਰਨਾ ਉਚਿਤ ਨਹੀਂ ਹੈ। ਅਧਿਕਾਰਤ ਬਿਆਨ ਸਾਹਮਣੇ ਆਉਣ ਤੋਂ ਬਾਅਦ ਹੀ ਇਸ ਬਾਰੇ ਕੁਝ ਸਪੱਸ਼ਟ ਹੋ ਸਕੇਗਾ। ਪੁਤਰੀ ਦਾ ਛੋਟਾ ਜਿਹਾ ਜੀਵਨ ਸਮਾਜ ਅਤੇ ਵਾਤਾਵਰਣ ਲਈ ਪ੍ਰੇਰਨਾਦਾਇਕ ਰਿਹਾ ਹੈ, ਅਤੇ ਉਨ੍ਹਾਂ ਦਾ ਕੰਮ ਹਮੇਸ਼ਾ ਲੋਕਾਂ ਨੂੰ ਯਾਦ ਰਹੇਗਾ।

Leave a Reply

Your email address will not be published. Required fields are marked *