ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਭਰ ਚ 1 ਸਤੰਬਰ ਤੋਂ ਨਵੇਂ ਟ੍ਰੈਫਿਕ ਨਿਯਮ ਲਾਗੂ ਹੋ ਗਿਆ ਹੈ। ਨਾਲ ਹੀ ਇਸ ਨਿਯਮ ਤੇ ਹੁਣ ਸਖਤੀ ਨਾਲ ਕੰਮ ਵੀ ਕੀਤਾ ਜਾ ਰਿਹਾ ਹੈ। ਦਸ ਦਈਏ ਕਿ ਨਵੇਂ ਟ੍ਰੈਫਿਕ ਨਿਯਮਾ ਦੇ ਲਾਗੂ ਹੋਣ ਤੋਂ ਬਾਅਦ ਟ੍ਰੈਫਿਕ ਪੁਲਿਸ ਅਧਿਕਾਰੀਆਂ ਨੇ ਕਈ ਲੋਕਾਂ ਦੇ ਹਜਾਰਾਂ ਦੇ ਕਰੀਬ ਚਾਲਾਨ ਕੱਟੇ ਹਨ ਜਿਸ ਦੇ ਚੱਲਦੇ ਲੋਕਾਂ ਨੇ ਇਸ ਨਵਂ ਟ੍ਰੈਫਿਕ ਨਿਯਮ ਦਾ ਵਿਰੋਧ ਵੀ ਕੀਤਾ। ਪਰ ਹਰ ਕੋਈ ਇਹ ਵੀ ਸੋਚ ਰਿਹਾ ਹੈ ਕਿ ਇਹ ਕਾਨੂੰਨ ਹਰ ਕਿਸੇ ਲਈ ਅਮਲ ਚ ਲਿਆਂਦੀ ਜਾਵੇਗੀ।
ਤਾਂ ਤੁਹਾਨੂੰ ਦਸ ਦਈਏ ਕਿ ਜੀ ਹਾਂ ਇਹ ਨਿਯਮ ਹਰ ਕਿਸੇ ਲਈ ਸਾਂਝੇ ਹੋਣਗੇ। ਦਸ ਦਈਏ ਕਿ ਦਿੱਲੀ ਪੁਲਿਸ ਦੀ ਜੁਆਇੰਟ ਕਮਿਸ਼ਨਰ ਮੀਨੂ ਚੌਧਰੀ ਨੇ ਇਸ ਸੰਬੰਧੀ ਇਕ ਵੱਡਾ ਐਲਾਨ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਹਨਾਂ ਨੇ ਐਲਾਨ ਕਰਦੇ ਹੋਏ ਕਿਹਾ ਹੈ ਕਿ ਜੋ ਕੋਈ ਵੀ ਪੁਲਿਸ ਕਰਮੀ ਡਿਊਟੀ ਦੌਰਾਨ ਜਾਂ ਫਿਰ ਆਪਣੇ ਕਿਸੇ ਨਿੱਜੀ ਵਾਹਨ ਨਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਉਸਦਾਂ ਦੁੱਗਣਾ ਜੁਰਮਾਨਾਂ ਕੱਟਿਆ ਜਾਵੇਗਾ।
ਕਾਬਿਲੇਗੌਰ ਹੈ ਕਿ ਇਸ ਸੰਬੰਧੀ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਇਸ ਨੋਟੀਫਿਕੇਸ਼ਨ ਤੋਂ ਬਾਅਦ ਇਕ ਗੱਲ ਇਹ ਸਾਬਿਤ ਹੋ ਗਈ ਹੈ ਕਿ ਜੇਕਰ ਇਸ ਜੁਰਮਾਨੇ ਦਾ ਭਾਰ ਆਮ ਲੋਕਾਂ ਨੂੰ ਭੁਗਤਣਾ ਪਏਗਾ ਤਾਂ ਕੋਈ ਮੁਲਾਜ਼ਮ ਵੀ ਇਸ ਤੋਂ ਬਚ ਨਹੀਂ ਪਾਏਗਾ।

