ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਵੇਂ ਟ੍ਰੈਫਿਕ ਨਿਯਮਾਂ ਨਾਲ ਪੂਰੇ ਦੇਸ਼ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੋਕ ਸੜਕਾਂ ਉੱਤੇ ਜਾਣ ਤੋਂ ਪਹਿਲਾਂ 10 ਵਾਰ ਸੋਚਣ ਲੱਗੇ ਹਨ। ਕਿਉਂਕਿ ਨਵੇਂ ਨਿਯਮ ਲਾਗੂ ਹੋਣ ਮਗਰੋਂ ਪੁਲਿਸ ਨੇ ਵੀ ਪੂਰੀ ਸਖ਼ਤੀ ਕਰ ਦਿੱਤੀ ਹੈ। ਜਿਸ ਨਾਲ ਮੋਟੇ-ਮੋਟੇ ਚਲਾਨ ਕੱਟੇ ਜਾ ਰਹੇ ਹਨ। ਕਈ ਥਾਂਵਾਂ ‘ਤੇ ਤਾਂ ਵਾਹਨ ਦੀ ਕੀਮਤ ਨਾਲੋਂ ਵੱਧ ਚਲਾਨ ਕੱਟੇ ਗਏ ਹਨ। ਇਸ ਲਈ ਚਰਚਾ ਹੈ ਕਿ ਸਰਕਾਰ ਖ਼ਜ਼ਾਨਾ ਭਰਨ ਲਈ ਮੋਟੇ ਜ਼ੁਰਮਾਨੇ ਲਾ ਰਹੀ ਹੈ ਤੇ ਕਈ ਵਾਰ ਪੁਲਿਸ ਵਲੋਂ ਜਬਰਦਸਤੀ ਹੀ ਚਲਾਨ ਕੱਟਿਆ ਜਾਂਦਾ ਹੈ। ਸੜਕ ਨਿਯਮਾਂ ਦੀ ਉਲੰਘਣਾ ਕਰਨ ਤੇ ਕਈ ਵਾਰ ਸਾਨੂੰ ਟ੍ਰੈਫਿਕ ਪੁਲਿਸ ਜਾਂ ਚੈਕਿੰਗ ਪੁਲਿਸ ਰੋਕ ਲੈਂਦੀ ਹੈ। ਇਸ ਦੇ ਮੱਦੇਨਜਰ ਕਈ ਵਾਰ ਅਧਿਕਾਰਾਂ ਨੂ ਲੈਕੇ ਬਹਿਸ ਹੋ ਜਾਦੀ ਹੈ। ਤੁਸੀ ਅਕਸਰ ਦੇਖਿਆ ਵੀ ਹੋਵੇਗਾ ਕੀ ਚੈਕਿੰਗ ਦੌਰਾਨ ਕਈ ਪੁਲਿਸ ਵਾਲੇ ਤੁਹਾਨੂੰ ਰੋਕਣ ਲਈ ਹੱਥ ਅੱਗੇ ਕਰਦੇ ਹਨ ਜਾਂ ਫਿਰ ਵਾਹਨ ਨੂੰ ਰੋਕਣ ਦੇ ਲਈ ਆਪਣੇ ਵਾਹਨ ਨੂੰ ਹੀ ਚਾਲਕ ਦੇ ਵਾਹਨ ਅੱਗੇ ਲੈ ਜਾਂਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਸੜ੍ਹਕਾਂ ਤੇ ਵਾਹਨ ਦਾ ਚਲਾਨ ਕੱਟਣ ਦੇ ਸਮੇਂ ਵੀ ਕਈ ਕਾਨੂੰਨ ਹਨ ਜਿਸ ਬਾਰੇ ਤੁਹਾਨੂੰ ਪਤਾ ਨਹੀਂ ਹੁੰਦਾ ਜੋ ਇਹ ਹਨ…
1.ਤੁਹਾਡੇ ਵਹਾਨ ਦੀ ਚਾਬੀ ਕੱਢ ਲੈਦੇ ਨੇ
2. ਵਹਾਨ ਰੋਕਣ ਲਈ ਪੁਲਿਸ ਚਾਲਕ ਦਾ ਹੱਥ ਨਹੀਂ ਫੜ ਸਕਦੀ
3.ਚੱਲ ਰਹੇ ਚਾਰ ਪਹੀਆ ਗੱਡੀ ਅੱਗੇ ਬੈਰੀਗੇਟਸ ਨਹੀਂ ਕਰ ਸਕਦੀ
4. ਸਿਪਾਹੀ ਤੇ ਹੌਲਦਾਰ ਚਲਾਨ ਨਹੀਂ ਕੱਟ ਸਕਦਾ
5. ਸਬ ਇੰਸਪੈਕਟਰ ਜਾ ਉਸ ਤੋਂ ਵੱਡਾ ਅਫਸਰ ਚਲਾਕ ਕੱਟ ਸਕਦਾ ਹੈ
6. ਪੂਰੀ ਗੱਲ ਸੁਣੇ ਬਿਨ੍ਹਾਂ ਚਲਾਨ ਨਹੀਂ ਕੱਟਿਆ ਜਾ ਸਕਦਾ
7. ਪੁਲਿਸ ਵਹਾਨ ਚਾਲਕ ਨਾਲ ਬਹਿਸ ਨਹੀਂ ਕਰ ਸਕਦੀ
8.ਪੁਲਿਸ ਤੁਹਾਡੇ ਵਾਹਨ ਅੱਗੇ ਖੜ੍ਹੀ ਨਹੀਂ ਹੋ ਸਕਦੀ
ਕਾਬਿਲੇਗੌਰ ਹੈ ਕਿ ਜੇਕਰ ਕੋਈ ਪੁਲਿਸ ਮੁਲਜਾਮ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ। ਤਾਂ ਵਾਹਨ ਚਾਲਕ ਉਸ ਪੁਲਿਸ ਮੁਲਾਜ਼ਮ ਦੇ ਖਿਲਾਫ ਉਸ ਦੇ ਉੱਚ ਅਫਸਰਾਂ ਕੋਲ ਸ਼ਿਕਾਇਤ ਕਰ ਸਕਦਾ ਹੈ ਤੇ ਇਨ੍ਹਾਂ ਹਲਾਤਾਂ ‘ਚ ਚਾਲਕ ਕੋਰਟ ਦਾ ਵੀ ਰੁੱਖ ਕਰ ਸਕਦਾ ਹੈ।
