ਚੰਡੀਗੜ੍ਹ : ਵੋਟਾਂ ਦੀ ਗਿਣਤੀ ਦੌਰਾਨ ਲਗਾਤਾਰ ਨਤੀਜੇ ਸਾਹਮਣੇ ਆ ਰਹੇ ਹਨ। ਚੰਡੀਗੜ੍ਹ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇੰਡੀਆ ਗੱਠਜੋੜ ਦੇ ਮਨੀਸ਼ ਤਿਵਾੜੀ 16978 ਵੋਟਾਂ ਲੈ ਕੇ ਅੱਗੇ ਚੱਲ ਰਹੇ ਹਨ। ਉਨ੍ਹਾਂ ਤੋਂ ਪਿੱਛੇ ਭਾਜਪਾ ਦੇ ਸੰਜੇ ਟੰਡਨ 16239 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਹਾਲਾਂਕਿ ਫਰਕ ਕੁਝ ਜ਼ਿਆਦਾ ਨਹੀਂ ਹੈ। ਟੱਕਰ ਸਖਤ ਚੱਲ ਰਹੀ ਹੈ। ਬਸਪ ਉਮੀਦਵਾਰ ਡਾ. ਰਿਤੂ ਸਿੰਘ 1031 ਵੋਟਾਂ ਨਾਲ ਪਿੱਛੇ ਹਨ।
ਵੋਟਾਂ ਦੀ ਗਿਣਤੀ ਚੰਡੀਗੜ੍ਹ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸੀ. ਸੀ. ਈ. ਟੀ) ਸੈਕਟਰ-26 ਵਿਖੇ ਹੋ ਰਹੀ ਹੈ। ਸੀ. ਸੀ. ਈ. ਟੀ. ਕੰਪਲੈਕਸ ‘ਚ ਗਿਣਤੀ ਪ੍ਰਕਿਰਿਆ ਲਈ ਦੋ ਹਾਲ ਤਿਆਰ ਕੀਤੇ ਗਏ ਹਨ, ਜਿਨ੍ਹਾਂ ‘ਚ ਕੁੱਲ 42 ਕਾਊਂਟਿੰਗ ਟੇਬਲ ਹਨ। ਪਹਿਲੇ ਰਾਊਂਡ ਦੀ ਗੱਲ ਕਰੀਏ ਤਾਂ ਇੰਡੀਆ ਗਠਜੋੜ ਦੇ ਮਨੀਸ਼ ਤਿਵਾੜੀ ਅੱਗੇ ਚੱਲ ਰਹੇ ਹਨ, ਜਿਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਸੰਜੇ ਟੰਡਨ ਨਾਲ ਹੈ।
ਚੰਡੀਗੜ੍ਹ ਵਿਚ ਕਾਂਗਰਸ ਤੇ ਬੀਜੇਪੀ ਵਿਚ ਸਖਤ ਟੱਕਰ, ਮਨੀਸ਼ ਤਿਵਾੜੀ ਫਿਲਹਾਲ ਅੱਗੇ
ਚੰਡੀਗੜ੍ਹ : ਵੋਟਾਂ ਦੀ ਗਿਣਤੀ ਦੌਰਾਨ ਲਗਾਤਾਰ ਨਤੀਜੇ ਸਾਹਮਣੇ ਆ ਰਹੇ ਹਨ। ਚੰਡੀਗੜ੍ਹ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇੰਡੀਆ ਗੱਠਜੋੜ ਦੇ ਮਨੀਸ਼ ਤਿਵਾੜੀ…
