ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘੇ ਨੂੰ ਲੈਕੇ ਭਲਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਮਝੌਤਾ ਹੋਵੇਗਾ। ਮਿਲੀ ਜਾਣਕਾਰੀ ਦੇ ਅਨੁਸਾਰ ਕਰਤਾਰਪੁਰ ਲਾਂਘੇ ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਮਝੋਤੇ ਤੇ ਦਸਤਖਤ ਹੋਣਗੇ। ਦਸ ਦਈਏ ਕਿ ਪਾਕਿਸਤਾਨ 20 US ਡਾਲਰ ਫੀਸ ਤੇ ਅੜਿਆ ਹੋਇਆ ਹੈ।
ਇਸਦੇ ਬਾਵਜੁਦ ਵੀ ਭਾਰਤ ਪਾਕਿਸਤਾਨ ਦੇ ਨਾਲ ਸਮਝੌਤਾ ਕਰਨ ਲਈ ਤਿਆਰ ਹੈ। ਭਾਰਤ ਸਰਕਾਰ ਨੇ ਇਹ ਫੈਸਲਾ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਲਿਆ ਹੈ। ਕਾਬਿਲੇਗੌਰ ਹੈ ਕਿ ਭਾਰਤ ਸਰਕਾਰ ਵੱਲੋਂ ਕਰਤਾਰਪੁਰ ਲਾਂਘਾ 8 ਅਕਤੂਬਰ ਨੂੰ ਖੋਲਿਆ ਜਾਵੇਗਾ ਜਦਕਿ ਪਾਕਿਸਤਾਨ ਲਾਂਘੇ ਨੂੰ ਆਪਣੇ ਹਿੱਸੇ ਤੋਂ 9 ਅਕਤੂਬਰ ਨੂੰ ਖੋਲੇਗਾ।

