Tomato Prices Down in The Country: ਦੇਸ਼ ਵਿੱਚ ਜਿਆਦਾ ਮੀਂਹ ਪੈਣ ਕਾਰਨ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਜਿਸ ਦਾ ਕਾਰਨ ਮਹਿੰਗਾਈ ਵੀ ਵਧੀ ਹੈ। ਦੇਸ਼ ਭਰ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਵੱਧ ਗਈਆ ਹਨ। ਟਮਾਟਰ ਦੀ ਕੀਮਤ 30 ਰੁਪਏ ਤੋਂ ਵੱਧ ਕੇ 200 ਤੋਂ 300 ਰੁਪਏ ਤੱਕ ਹੋਈ। ਹੁਣ ਇਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ ਕਿ ਸਤੰਬਰ ਤੱਕ ਟਮਾਟਰ ਦੀ ਕੀਮਤ ਪਹਿਲਾ ਵਾਂਗ 30-40 ਰੁਪਏ ਤੱਕ ਹੋ ਜਾਵੇਗੀ।
ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਟਮਾਟਰਾਂ ਦੀ ਆਮਦ ਸ਼ੁਰੂ ਹੋਣ ਨਾਲ ਸਤੰਬਰ ਦੇ ਸ਼ੁਰੂ ਵਿੱਚ ਟਮਾਟਰ ਦੀਆਂ ਮੌਜੂਦਾ ਕੀਮਤਾਂ ਵਿੱਚ ਭਾਰੀ ਗਿਰਾਵਟ ਹੋਣ ਦੀ ਸੰਭਾਵਨਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸਤੰਬਰ ਦੇ ਅੱਧ ਤੱਕ 30 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਜਾਵੇਗੀ।ਸਤੰਬਰ ਦੇ ਅੱਧ ਤੱਕ 30 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਜਾਵੇਗੀ।



