ਟੋਕੀਓ- ਟੋਕੀਓ ਪੈਰਾਲੰਪਿਕ ਵਿਚ ਭਾਰਤ ਦੇ ਜੈਵਲਿਨ ਥ੍ਰੋਅਰਸ ਦਾ ਧਮਾਕੇਦਾਰ ਪ੍ਰਦਰਸ਼ਨ ਜਾਰੀ ਹੈ। ਸੁਮਿਤ ਅੰਤਿਲ ਨੇ ਭਾਰਤ ਨੂੰ ਇਸ ਮੁਕਾਬਲੇ ਵਿਚ ਤੀਜਾ ਤਮਗਾ ਦਿਵਾਇਆ ਹੈ। ਉਨ੍ਹਾਂ ਨੇ ਸੋਮਵਾਰ ਨੂੰ ਪੁਰਸ਼ਾਂ ਦੇ ਫਾਈਨਲ ਮੁਕਾਬਲੇ ਵਿਚ ਸੋਨ ਤਮਗਾ ਜਿੱਤਿਆ ਹੈ। ਸੁਮਿਤ ਦੀ ਇਸ ਜਿੱਤ ਦੇ ਨਾਲ ਭਾਰਤ ਦੇ ਮੈਡਲਾਂ ਦੀ ਗਿਣਤੀ 7 ਹੋ ਗਈ ਹੈ।
ਪੜੋ ਹੋਰ ਖਬਰਾਂ: ਹਲਕਾ ਸਮਰਾਲਾ ਤੋਂ ਪਰਮਜੀਤ ਸਿੰਘ ਢਿੱਲੋਂ ਹੋਣਗੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ
ਸੁਮਿਤ ਨੇ 68.55 ਮੀਟਰ ਦੂਰ ਨੇਜਾ ਸੁੱਟ ਕੇ ਗੋਲਡ ਮੈਡਲ ਆਪਣੇ ਨਾਂ ਕੀਤਾ ਹੈ। ਸੁਮਿਤ ਅੰਤਿਲ ਦਾ ਇਹ ਥ੍ਰੋਅ ਵਰਲਡ ਰਿਕਾਰਡ ਵੀ ਬਣ ਗਿਆ ਹੈ। ਟੋਕੀਓ ਪੈਰਾਲੰਪਿਕ ਵਿਚ ਭਾਰਤ ਦਾ ਇਹ ਦੂਜਾ ਸੋਨ ਤਮਗਾ ਹੈ। ਸੁਮਿਤ ਤੋਂ ਪਹਿਲਾਂ ਅਵਨੀ ਲਖੇਰਾ ਨੇ ਸ਼ੂਟਿੰਗ ਵਿਚ ਭਾਰਤ ਨੂੰ ਗੋਲਡ ਦਿਵਾਇਆ ਸੀ। ਉਨ੍ਹਾਂ ਨੇ ਸੋਮਵਾਰ ਨੂੰ ਮਹਿਲਾਵਾਂ ਦੀ ਆਰ-2 10 ਮੀਟਰ ਏਅਰ ਰਾਈਫਲ ਸਟੈਂਡਿੰਗ ਐੱਸ.ਐੱਚ.1 ਵਿਚ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਤਮਗਾ ਜਿੱਤਿਆ।
ਪੜੋ ਹੋਰ ਖਬਰਾਂ: ਸੱਤਾ ‘ਚ ਆਉਂਦੇ ਹੀ ਤਾਲਿਬਾਨ ਦਾ ਫੁਰਮਾਨ, ‘ਵਿਦਿਆਰਥਣਾਂ ਨੂੰ ਨਹੀਂ ਪੜਾ ਸਕਣਗੇ ਪੁਰਸ਼ ਟੀਚਰ’
ਸੁਮਿਤ ਨੇ ਇਸ ਮੁਕਾਬਲੇ ਵਿਚ ਆਪਣਾ ਹੀ ਰਿਕਾਰਡ ਤੋੜਿਆ ਹੈ। ਉਨ੍ਹਾਂ ਨੇ ਪਹਿਲੀ ਕੋਸ਼ਿਸ਼ ਵਿਚ 66.95 ਮੀਟਰ ਦਾ ਥ੍ਰੋਅ ਕੀਤਾ, ਜੋ ਵਰਲਡ ਰਿਕਾਰਡ ਬਣਿਆ। ਇਸ ਦੇ ਬਾਅਦ ਦੂਜੀ ਕੋਸ਼ਿਸ਼ ਵਿਚ ਉਨ੍ਹਾਂ ਨੇ 68.08 ਮੀਟਰ ਨੇਜਾ ਸੁੱਟ ਕੇ ਆਪਣਾ ਹੀ ਰਿਕਾਰਡ ਤੋੜਿਆ। ਸੁਮਿਤ ਨੇ ਆਪਣੇ ਪ੍ਰਦਰਸ਼ਨ ਵਿਚ ਹੋਰ ਸੁਧਾਰ ਕੀਤਾ ਤੇ ਪੰਜਵੀਂ ਕੋਸ਼ਿਸ਼ ਵਿਚ 68.55 ਮੀਟਰ ਦਾ ਥ੍ਰੋਅ ਕਰ ਕੇ ਵਰਲਡ ਰਿਕਾਰਡ ਬਣਾ ਦਿੱਤਾ।
ਪੜੋ ਹੋਰ ਖਬਰਾਂ: ਕਿਸਾਨ ਮਹਾਪੰਚਾਇਤ ਨੇ ਲਾਠੀਚਾਰਜ ਖਿਲਾਫ ਲਏ ਵੱਡੇ ਫੈਸਲੇ, ਕੀਤੀ ਇਹ ਮੰਗ



