ਸਮੇਂ ਦੀ ਹੁਣ ਹੋਵੇਗੀ ਭਰਪੂਰ ਬਚਤ, ਪੰਜਾਬ ਸਰਕਾਰ ਦੇ ਨਵੇਂ ਤੋਹਫੇ ਦੇ ਨਾਲ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-    ਪੰਜਾਬ ਸਰਕਾਰ ਨੇ ਅੰਮ੍ਰਿਤਸਰ, ਲੁਧਿਆਣਾ, ਚੰਡੀਗੜ੍ਹ, ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਹਾਈਪਰਲੂਪ ਟਰਾਂਸਪੋਰਟ ਬੁਨਿਆਦੀ ਢਾਂਚਾ ਪ੍ਰਾਜੈਕਟ ਦੀ ਸੰਭਾਵਨਾ ਦੀ ਪੜਚੋਲ ਕਰਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-    ਪੰਜਾਬ ਸਰਕਾਰ ਨੇ ਅੰਮ੍ਰਿਤਸਰ, ਲੁਧਿਆਣਾ, ਚੰਡੀਗੜ੍ਹ, ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਹਾਈਪਰਲੂਪ ਟਰਾਂਸਪੋਰਟ ਬੁਨਿਆਦੀ ਢਾਂਚਾ ਪ੍ਰਾਜੈਕਟ ਦੀ ਸੰਭਾਵਨਾ ਦੀ ਪੜਚੋਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕੰਪਨੀ ਮੁਤਾਬਿਕ ਇਸ ਤੋਂ ਅੰਮ੍ਰਿਤਸਰ, ਲੁਧਿਆਣਾ, ਚੰਡੀਗੜ੍ਹ ਲਾਂਘੇ ਰਾਹੀ 5 ਘੰਟੇ ‘ਚ ਸੜਕ ਦੇ ਰਸਤੇ ਤੈਅ ਕਰਨ ਵਾਲੀ ਦੂਰੀ 30  30 ਮਿੰਟਾਂ ਵਿੱਚ ਪੂਰੀ ਕੀਤੀ ਜਾ ਸਕੇਗੀ।

ਇਸ ਤੋਂ ਇਲਾਵਾ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਕਿਹਾ ਕਿ, ਸਰਕਾਰ ਨੇ ਲਾਸ ਏਂਜਲਸ ਦੀ ਇੱਕ ਕੰਪਨੀ ਵਰਜਿਨ ਹਾਈਪਰਲੂਪ ਵਨ ਨਾਲ ਇਕ ਸਮਝੌਤਾ ਕੀਤਾ ਹੈ, ਜੋ ਕਿ ਆਰਥਿਕ ਪੱਖ ਤੋਂ ਇਸ ਪ੍ਰਾਜੈਕਟ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰੇਗੀ। ਕੰਪਨੀ ਨੂੰ ਦੁਬਈ ਦੀ ਨਿਵੇਸ਼ਕ ਨੂੰ ਡੀਪੀ ਵਰਲਡ ਦੁਆਰਾ ਸਮਰਥਨ ਦਿੱਤਾ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀਪੀ ਵਰਲਡ ਦੇ ਸੀਈਓ ਅਤੇ ਐਮਡੀ ਰਿਜਵਾਨ ਸੁਮਰ ਦੀ ਮੌਜੂਦਗੀ ਵਿੱਚ, ਸਮਝੌਤੇ ‘ਤੇ ਪ੍ਰਮੁੱਖ ਸਕੱਤਰ ਸ਼ਿਵ ਪ੍ਰਸਾਦ ਅਤੇ ਕੰਪਨੀ ਦੇ ਮੱਧ ਪੂਰਬ ਅਤੇ ਭਾਰਤ ਦੇ ਐਮਡੀ ਹਰਜ ਧਾਲੀਵਾਲ ਨੇ ਦਸਤਖਤ ਕੀਤੇ ਸੀ।

ਵਰਜ਼ਨ ਹਾਈਪਰਲੂਪ ਰਾਹੀਂ ਹਰਿਆਣਾ ਸਰਕਾਰ ਦੇ ਨਾਲ ਸਮਝੋਤੇ ਦੀ ਵੀ ਚਰਚਾ ਜਾਰੀ ਰਹੀ ਤਾਂ ਜੋ ਪੰਜਾਬ ਤੋਂ ਇਸ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਫੈਲਣ ਦੀ ਸੰਭਾਵਨਾ ਲੱਭੀ ਜਾ ਸਕੇ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ, ਪੰਜਾਬ ਮਹਾਰਾਸ਼ਟਰ ਤੋਂ ਬਾਅਦ ਦੇਸ਼ ਦਾ ਦੂਜਾ ਸੂਬਾ ਬਣਨ ਦੀ ਇੱਛਾ ਰੱਖਦਾ ਹੈ। ਅਸੀਂ ਵਿਸ਼ੇਸ਼ ਤੌਰ ‘ਤੇ ਰਾਜ ਵਿੱਚ ਹਾਈਪਰਲੂਪ ਪ੍ਰਣਾਲੀ ਦੀ ਸੰਭਾਵਨਾ ਦੀ ਪੜਚੋਲ ਕਰਨਾ ਚਾਹੁੰਦੇ ਹਾਂ,  ਜੋ ਦੇਸ਼ ਦੇ ਹੋਰ ਹਿੱਸਿਆਂ ਨਾਲ ਜੁੜ ਸਕਦਾ ਹੈ।  ਇਨਵੈਸਟ ਪੰਜਾਬ ਦੇ ਸਲਾਹਕਾਰ ਮੂਸੇ ਕੋਹਲੀ ਦੇ ਅਨੁਸਾਰ, ਹਾਈਪਰਲੂਪ ਪ੍ਰਾਜੈਕਟ ਦਾ ਪਹਿਲਾ ਸੰਭਾਵਤ ਅਧਿਐਨ ਛੇ ਹਫ਼ਤਿਆਂ ਵਿੱਚ ਪੂਰਾ ਕੀਤਾ ਜਾਵੇਗਾ।  ਪ੍ਰਾਜੈਕਟ ਦੀ ਕੀਮਤ, ਮੰਗ ਅਤੇ ਸਮਾਜਿਕ ਅਤੇ ਆਰਥਿਕ ਲਾਭਾਂ ਵਰਗੇ ਪਹਿਲੂਆਂ ਦਾ ਮੁਲਾਂਕਣ ਕੀਤਾ ਜਾਵੇਗਾ।

ਉੱਥੇ ਹੀ ਧਾਲੀਵਾਲ ਨੇ ਕਿਹਾ ਕਿ, ਪੰਜਾਬ ‘ਚ  ਹਾਈਪਰਲੂਪ ਰੂਟ ਵੱਡਾ ਬਦਲਾਅ ਲਿਆਉਂਣ ਵਿੱਚ ਸਹਾਇਕ ਸਿੱਧ ਹੋ ਸਕਦਾ ਹੈ। ਮਹਾਰਾਸ਼ਟਰ ਵਲੋਂ ਅਸੀਂ ਇਸ ਪ੍ਰੋਜੈਕਟ ‘ਤੇ ਕੰਮ ਕਰਨ ਦੇ ਚਾਹਵਾਨ ਹਾਂ। ਇਸ ਤੋਂ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ ਅਤੇ ਚੰਡੀਗੜ੍ਹ ਨੂੰ ਯੂਪੀ ਦੇ ਦੂਜੇ ਸ਼ਹਿਰਾਂ ਤੋਂ ਜੋ ਜੋੜਨ ਦੀ ਸ਼ਕਤੀ ਰੱਖਦਾ ਹੈ। ਕੰਪਨੀ ਦੇ ਮਿਜ਼ੂਰੀ, ਟੈਕਸਾਸ, ਮਿਡਲ ਵੈਸਟ ਇੰਡੀਆ, ਮਿਡਲ ਈਸਟ ਵਿੱਚ ਕਈ ਪ੍ਰਾਜੈਕਟ ਚੱਲ ਰਹੇ ਹਨ।

ਰਿਜਵਾਨ ਸੁਮਰ ਨੇ ਕਿਹਾ ਕਿ, ਹਾਈਪਰਲੂਪ ਟੈਕਨੋਲੋਜੀ ਦੀ ਵਿਆਪਕ ਜਾਂਚ ਕੀਤੀ ਗਈ ਹੈ। ਕੰਪਨੀ ਨੇ ਇਲੈਕਟ੍ਰਿਕ ਅਤੇ ਇਲੈਕਟ੍ਰੋ-ਮੈਗਨੈਟਿਕ ਲੈਵਟੇਸ਼ਨ ਦੀ ਵਰਤੋਂ ਕਰਦਿਆਂ ਹਾਈਪਰਲੂਪ ਵਨ ਨੂੰ ਸਫਲਤਾਪੂਰਵਕ ਚਲਾਇਆ ਹੈ, ਜੋ ਮੌਜੂਦਾ ਪ੍ਰਣਾਲੀ ਨਾਲੋਂ ਤੇਜ਼, ਸੁਰੱਖਿਅਤ ਅਤੇ ਸਸਤਾ ਹੈ।  ਕੰਪਨੀ ਕੁਝ ਸਾਲਾਂ ‘ਚ ਇਸ ਪ੍ਰਣਾਲੀ ਨੂੰ ਹਕੀਕਤ ਬਣਾਉਣ ਲਈ ਵਿਸ਼ਵ ਭਰ ਦੀਆਂ ਸਰਕਾਰਾਂ ਅਤੇ ਨਿਵੇਸ਼ਕਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਤਾਂ ਜੋ ਆਉਂਣ ਵਾਲੇ ਕੁਝ ਸਾਲਾਂ ਤੱਕ ਇਸ ਪ੍ਰਣਾਲੀ ਨੂੰ ਹਕੀਕਤ ਦਾ ਰੂਪ ਦਿੱਤਾ ਜਾ ਸਕੇ ।

ਕਿ ਹੈ ਹਾਈਪਰਲੂਪ

ਹਾਈਪਰਲੂਪ ਖਰਬਾਪਤੀ ਉਦਮੀ ਐਲੋਨ ਮਸਕ ਦੀ ਸੋਚ ‘ਤੇ ਅਧਾਰਿਤ ਹੈ। ਇਸ ਵਿੱਚ ਵੈੱਕਯੁਮ ਸੁਰੰਗ ਜਾਂ ਟਿਉਬ, ਇੱਕ ਰੇਲਵੇ ਟਰੈਕ ਅਤੇ ਇੱਕ ਵਾਹਨ ਸ਼ਾਮਲ ਹੁੰਦੇ ਹਨ। ਤੇਜ਼ ਰਫਤਾਰ ਨਾਲ ਇਹ ਟਰੈਕ ਦੇ ਉੱਪਰ ਤੈਰਦਾ ਹੈ।  ਇਹ ਪੈਸੰਜਰ ਜਾਂ ਕਾਰਗੋ ਘੱਟ ਘੱਸਣ ਕਾਰਨ ਤੇਜ਼ ਹੁੰਦੇ ਹਨ। ਇਸ ਵਿੱਚ, ਯਾਤਰੀ ਰਵਾਇਤੀ ਰੇਲ ਗੱਡੀਆਂ ਵਾਂਗ ਯਾਤਰਾ ਕਰਦੇ ਹਨ ਪਰ ਤੇਜ਼ ਰਫਤਾਰ ਦੇ ਖਾਲੀ ਹੋਣ ਕਾਰਨ ਉਨ੍ਹਾਂ ਨੂੰ ਹਵਾਈ ਯਾਤਰਾ ਦਾ ਅਹਿਸਾਸ ਹੁੰਦਾ ਹੈ।

Leave a Reply

Your email address will not be published. Required fields are marked *