ਮੁੰਬਈ: – ਭਾਰਤ (India) ਨੇ ਟੋਕੀਓ ਓਲੰਪਿਕ (Tokyo Olympics) ਵਿਚ ਆਪਣੇ ਮੈਡਲ (Medal) ਦਾ ਖਾਤਾ ਸਿਲਵਰ (Silver) ਦੇ ਨਾਲ ਖੋਲਿਆ ਹੈ। ਭਾਰਤ ਵੱਲੋਂ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਮੀਰਾਬਾਈ ਚਾਨੂ ਦਾ ਨਾਮ ਕਾਫੀ ਚਰਚਾ ‘ਚ ਹੈ। ਮਹਿਲਾ ਭਾਰ ਤੋਲਕ ਮੀਰਾਬਾਈ ਚਾਨੂੰ (Mirabai Chanu) ਨੇ ਭਾਰਤ ਨੂੰ 49 ਕਿਲੋਗ੍ਰਾਮ ਮਹਿਲਾ ਵੇਟਲਿਫਟਿੰਗ (Women’s weightlifting) ਵਿਚ ਇਹ ਤਮਗਾ ਦਿਵਾਇਆ।
Read this: ਕੋਰੋਨਾ ਦੀ ਤੀਜੀ ਲਹਿਰ ਲਈ ਤਿਆਰ ਹੈ ਸਿਹਤ ਵਿਭਾਗ: ਬਲਬੀਰ ਸਿੰਘ ਸਿੱਧੂ
ਮੀਰਾਬਾਈ ਚਾਨੂ ਤੋਂ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ਼ ਕਾਫੀ ਪ੍ਰਭਾਵਿਤ ਹੋ ਗਏ। ਟਾਈਗਰ ਸ਼ਰਾਫ਼ ਨੇ 140 ਕਿੱਲੋ ਵਜ਼ਨ ਚੁੱਕ ਕੇ ਮੀਰਾਬਾਈ ਚਾਨੂ ਨੂੰ ਆਪਣੀ ਪ੍ਰੇਰਨਾ ਦੱਸਿਆ। ਟਾਈਗਰ ਸ਼ਰਾਫ਼ ਨੇ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਉਨ੍ਹਾਂ ਨੇ ਜਿਮ ‘ਚ 140 ਕਿੱਲੋ ਵਜ਼ਨ ਚੁੱਕ ਕੇ ਵਰਕਆਊਟ ਕੀਤਾ।
View this post on Instagram
ਇਸ ਦੇ ਨਾਲ ਹੀ ਟਾਈਗਰ ਸ਼ਰਾਫ਼ ਨੇ ਮੀਰਾਬਾਈ ਚਾਨੂ ਦੀ ਕਾਫੀ ਤਾਰੀਫ ਵੀ ਕੀਤੀ। ਅਜੇ ਤਕ Olympics 2020 ‘ਚ ਭਾਰਤ ਨੇ ਸਿਰਫ ਇੱਕ ਮੈਡਲ ਆਪਣੇ ਨਾਮ ਕੀਤਾ ਹੈ। ਟਾਈਗਰ ਸ਼ਰਾਫ ਦੀ ਇਸ ਵੀਡੀਓ ‘ਤੇ ਬਾਲੀਵੁੱਡ ਦੇ ਮਸ਼ਹੂਰ ਲੋਕ ਵੀ ਕੁਮੈਂਟ ਕਰ ਰਹੇ ਹਨ। ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਟਾਈਗਰ ਦੀ ਪੋਸਟ ‘ਤੇ ਲਿਖਿਆ,’ ਅਵਿਸ਼ਵਾਸ਼ਯੋਗ! ਤੁਹਾਨੂੰ ਹੋਰ ਤਾਕਤ ਮਿਲੇ ਭਾਈ।” ਉਧਰ ਉਸ ਦੇ ਪਿਤਾ ਜੈਕੀ ਸ਼੍ਰੌਫ ਲਿਖਦੇ ਹਨ, “ਬੱਲੈਸ ਯੂ ਭਿਡੂ… ਚੰਗਾਈ ਫੈਲਾਉਂਦੇ ਰਹੋ।”




