ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਜਨਾਲਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਭਾਰਤ ਪਾਕਿ ਸਰਹੱਦ ਤੇ ਪਿੰਡ ਮੂਸਾ ਨਾਲ ਲੱਗਦੇ ਰਾਵੀ ਦਰਿਆ ‘ਚ ਤਿੰਨ ਨੌਜਵਾਨ ਪਾਣੀ ਚ ਰੁੜ ਗਏ।
ਮਿਲੀ ਜਾਣਕਾਰੀ ਦੇ ਅਨੁਸਾਰ ਤਿੰਨੋ ਨੌਜਵਾਨ ਰਾਵੀ ਦਰਿਆ ‘ਚ ਨਹਾਉਣ ਲਈ ਗਏ ਸੀ
ਪਰ ਰਾਵੀ ਦਰਿਆ ‘ਚ ਵਹਾਅ ਤੇਜ਼ ਹੋਣ ਕਾਰਨ ਤਿੰਨੋ ਨੌਜਵਾਨ ਪਾਣੀ ‘ਚ ਰੁੜ ਗਏ। ਜਿਹਨਾਂ ਚ ਦੋ ਨੌਜਵਾਨ ਮਿਲ ਗਏ ਪਰ ਇਕ ਨੌਜਵਾਨ ਲਾਪਤਾ ਹੋ ਗਿਆ।
ਉੱਥੇ ਹੀ ਪਾਣੀ ਚੋਂ ਕੱਢੇ ਦੋਹੇ ਨੌਜਵਾਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਨਾਲ ਹੀ ਲਾਪਤਾ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।



