ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਦੇ ਗੇਟ ਹਕੀਮਾਂ ਵਾਲਾ ਸਥਿਤ ਗਲੀ ਮੋਚੀਆਂ ਵਾਲੀ ਵਿਖੇ ਇਕ ਘਰ ਵਿਚ ਅੱਗ ਲੱਗਣ ਕਾਰਨ ਤਿੰਨ ਸਕੀਆਂ ਭੈਣਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚੋਂ ਅੰਮ੍ਰਿਤਸਰ ਦੀ ਰਹਿਣ ਵਾਲੀ ਮਹਿਲਾ ਦੀ ਸ਼ਨਾਖ਼ਤ ਇੰਦੂ ਵਜੋਂ ਹੋਈ ਹੈ ਅਤੇ ਦਿੱਲੀ ਤੋਂ ਉਸ ਦੀਆਂ ਦੋ ਭੈਣਾਂ ਵੱਡੀ ਭੈਣ ਕੋਲ ਛੁੱਟੀਆਂ ਮਨਾਉਣ ਆਈਆਂ ਹੋਈਆਂ ਸਨ |
ਜਿਸ ਘਰ ਵਿੱਚ ਅੱਗ ਲੱਗੀ ਉਹ ਸ਼ਹਿਰ ਦੇ ਬੇਹੱਦ ਸੰਘਣੀ ਵਸੋਂ ਵਾਲਾ ਇਲਾਕਾ ਹੈ ਅਤੇ ਲੋਕਾਂ ਨੇ ਘਰਾਂ ਦੀਆਂ ਛੱਤਾਂ ਤੋਂ ਪਾਣੀ ਸੁੱਟ ਕੇ ਅੱਗ ‘ਤੇ ਕਾਬੂ ਪਾਇਆ | ਮੌਕੇ ਉਤੇ ਅੱਗ ਬੁਝਾਊ ਅਮਲਾ ਪੁੱਜਾ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ |
Watch Video
https://youtu.be/F0vKuOkCZHc

