ਇਕੱਠੇ ਬਲੇ ਢਾਈ ਸਾਲਾ ਬੱਚੇ ਸਮੇਤ ਤਿੰਨ ਸਿਵੇ, ਭੁੱਬਾਂ ਮਾਰ ਰੋਏ ਵੇਖਣ ਵਾਲੇ, ਪੁਲਿਸ ਨੂੰ ਕੀਤੀ ਇਹ ਮੰਗ

ਅੰਮ੍ਰਿਤਸਰ-ਤਹਿਸੀਲ ਅਜਨਾਲਾ ਅਧੀਨ ਪੈਂਦੇ ਪਿੰਡ ਕੰਦੋਵਾਲੀ ਵਿਖੇ ਕਲਯੁੱਗੀ ਪੁੱਤਰ ਨੇ ਆਪਣੀ ਮਾਤਾ, ਭਰਜਾਈ ਅਤੇ ਢਾਈ ਸਾਲਾ ਭਤੀਜੇ ਦਾ ਕ.ਤ.ਲ ਕਰ ਦਿੱਤਾ ਸੀ। ਅੱਜ ਤਿੰਨਾਂ ਦਾ…

ਅੰਮ੍ਰਿਤਸਰ-ਤਹਿਸੀਲ ਅਜਨਾਲਾ ਅਧੀਨ ਪੈਂਦੇ ਪਿੰਡ ਕੰਦੋਵਾਲੀ ਵਿਖੇ ਕਲਯੁੱਗੀ ਪੁੱਤਰ ਨੇ ਆਪਣੀ ਮਾਤਾ, ਭਰਜਾਈ ਅਤੇ ਢਾਈ ਸਾਲਾ ਭਤੀਜੇ ਦਾ ਕ.ਤ.ਲ ਕਰ ਦਿੱਤਾ ਸੀ। ਅੱਜ ਤਿੰਨਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ। 
ਸਸਕਾਰ ਦੌਰਾਨ ਪਿੰਡ ਦੀ ਹਰ ਅੱਖ ਨਮ ਸੀ, ਪੂਰਾ ਪਿੰਡ ਭੁੱਬਾਂ ਮਾਰ-ਮਾਰ ਰੋ ਰਿਹਾ ਹੈ। ਮਾਤਾ ਤੇ ਭਰਜਾਈ ਦੇ ਨਾਲ-ਨਾਲ ਇਕ ਢਾਈ ਸਾਲ ਦੇ ਬੱਚੇ ਦਾ ਵੀ ਸਸਕਾਰ ਕੀਤਾ ਗਿਆ, ਜਿਸ ਕਰ ਕੇ ਹਰ ਕੋਈ ਭਾਵੁਕ ਹੋ ਰਿਹਾ ਸੀ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਜੀ ਰਹੀ ਹੈ। ਇਸ ਦੌਰਾਨ ਸਸਕਾਰ ’ਚ ਸ਼ਾਮਲ ਹੋਏ ਲੋਕਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਘਿਨਾਉਣੇ ਵਰਤਾਰੇ ਲਈ ਕਾਤਲ ਨੂੰ ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈ। 
ਜ਼ਿਕਰਯੋਗ ਹੈ ਕਿ ਸਸਕਾਰ ਤੋਂ ਪਹਿਲਾਂ ਵੀ ਪਰਿਵਾਰ ‘ਚ ਹੰਗਾਮਾ ਹੋਇਆ ਸੀ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਨੂੰ ਇੰਨਾ ਜ਼ਿਆਦਾ ਨਸ਼ਾ ਸੀ ਕਿ ਉਸ ਨੂੰ ਪਤਾ ਨਹੀਂ ਲਗਾ ਕਿ ਉਹ ਕੀ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਨੇ ਤਾਂ ਢਾਈ ਸਾਲ ਦੇ ਬੱਚੇ ‘ਤੇ ਵੀ ਤਰਸ ਨਹੀਂ ਕੀਤਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਵੀ ਅਜੇ ਤੱਕ ਕੋਈ ਚੰਗੀ ਕਾਰਵਾਈ ਨਹੀਂ ਕੀਤੀ। ਅੰਮ੍ਰਿਤਪਾਲ ਦੇ ਪਿਤਾ ਨੇ ਕਿਹਾ ਕਿ ਇਸ ਮਾਮਲੇ ‘ਚ ਅੰਮ੍ਰਿਤਪਾਲ ਦੀ ਪਤਨੀ ਕੋਲੋਂ ਵੀ ਪੁੱਛ-ਗਿੱਛ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਇਸ ਵਾਰਦਾਤ ‘ਚ ਦੋਵਾਂ ਪਤੀ-ਪਤਨੀ ਦੀ ਮਿਲੀਭੁਗਤ ਹੈ। ਅਸੀਂ ਮੰਗ ਕਰਦੇ ਹਾਂ ਕਿ ਕਾ.ਤਲ ਅਤੇ ਉਸ ਦੀ ਪਤਨੀ ਦੀਆਂ ਕਾਲ ਡਿਟੇਲ ਕਢਵਾਈਆਂ ਜਾਣ ਤਾਂ ਜੋ ਪਤਾ ਲੱਗ ਸਕੇ ਕਿ ਉਸ ਨੇ ਵਾਰਦਾਤ ਤੋਂ ਪਹਿਲਾਂ ਅਤੇ ਬਾਅਦ ‘ਚ ਕਿਸ ਨਾਲ ਗੱਲ ਕੀਤੀ ਸੀ। 

Leave a Reply

Your email address will not be published. Required fields are marked *