ਸੀਮਾ ਵਿਵਾਦ ਵਿਚਾਲੇ ਨੇਪਾਲੀ ਪੁਲਿਸ ਨੇ ਬਾਰਡਰ ‘ਤੇ ਕੀਤੀ ਫਾਈਰਿੰਗ,1 ਭਾਰਤੀ ਦੀ ਮੌਤ, ਤਿੰਨ ਜ਼ਖ਼ਮੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਨੇਪਾਲ ਦਰਮਿਆਨ ਚੱਲ ਰਹੇ ਸੀਮਾ ਵਿਵਾਦ ਵਿਚਾਲੇ ਹੁਣ ਨੇਪਾਲੀ ਪੁਲਿਸ ਦੁਆਰਾ ਬਾਰਡਰ ਉੱਤੇ ਫਾਇਰਿੰਗ ਕਰਨ ਦੀ ਘਟਨਾ ਸਾਹਮਣੇ ਆਈ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਨੇਪਾਲ ਦਰਮਿਆਨ ਚੱਲ ਰਹੇ ਸੀਮਾ ਵਿਵਾਦ ਵਿਚਾਲੇ ਹੁਣ ਨੇਪਾਲੀ ਪੁਲਿਸ ਦੁਆਰਾ ਬਾਰਡਰ ਉੱਤੇ ਫਾਇਰਿੰਗ ਕਰਨ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਨੇਪਾਲੀ ਪੁਲਿਸ ਦੀ ਗੋਲੀਬਾਰੀ ਦੀ ਚਪੇਟ ਵਿਚ ਚਾਰ ਭਾਰਤੀ ਨਾਗਰਿਕਾਂ ਆਏ ਹਨ ਇਨ੍ਹਾਂ ਵਿਚੋਂ ਇਕ ਦੀ ਮੌਤ ਵੀ ਹੋ ਗਈ ਹੈ ਜਦਕਿ 3 ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

1 Killed, 2 Injured in Firing by Nepal Police Along Border in ...

ਮੀਡੀਆ ਰਿਪੋਰਟਾਂ ਅਨੁਸਾਰ ਇਹ ਘਟਨਾ ਬਿਹਾਰ ਦੇ ਸੀਤਾਮਾੜੀ ਦੇ ਸੋਨਬਰਸਾ ਸਰਹੱਦੀ ਖੇਤਰ ਦੇ ਪਿੰਡ ਜਾਨਕੀਨਗਰ ਦੀ ਹੈ। ਫਾਇਰਿੰਗ ਕਰਨ ਦੇ ਮਾਮਲੇ ਉੱਤੇ ਨੇਪਾਲੀ ਪੁਲਿਸ ਦਾ ਦਾਅਵਾ ਹੈ ਕਿ ਕੁੱਝ ਗ੍ਰਾਮੀਣ ਪੁਲਿਸ ਤੋਂ ਹਥਿਆਰ ਖੋਹ ਕੇ ਭੱਜ ਰਹੇ ਸਨ ਇਸ ਲਈ ਉਸਨੇ ਗੋਲੀਆਂ ਚਲਾਈਆਂ ਜਦਕਿ ਸਥਾਨਕ ਲੋਕਾਂ ਨੇ ਗੋਲੀ ਚਲਾਉਣ ਦਾ ਕਾਰਨ ਬਾਰਡਰ ਪਾਰ ਜਾਣ ਨੂੰ ਲੈ ਕੇ ਹੋਏ ਵਿਵਾਦ ਨੂੰ ਦੱਸਿਆ ਹੈ। ਰਿਪੋਰਟਾਂ ਦੀ ਮੰਨੀਏ ਤਾਂ ਨੇਪਾਲ ਪੁਲਿਸ ਵੱਲੋਂ 16 ਰਾਊਂਡ ਦੀ ਫਾਇਰਿੰਗ ਕੀਤੀ ਗਈ ਹੈ।ਫਿਲਹਾਲ ਮਾਮਲਾ ਸ਼ੱਕੀ ਹੋਣ ਕਰਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਰਡਰ ਉੱਤੇ ਭਾਰਤੀ ਐਸਐਸਬੀ ਅਤੇ ਸਥਾਨਕ ਪੁਲਿਸ ਡਟੀ ਹੋਈ ਹੈ । ਦੱਸ ਦਈਏ ਕਿ ਫਾਇਰਿੰਗ ਦੀ ਇਹ ਘਟਨਾ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਸੀਮਾ ਵਿਵਾਦ ਲਗਾਤਾਰ ਵੱਧ ਰਿਹਾ ਹੈ। ਨੇਪਾਲ ਨੇ ਆਪਣਾ ਨਵਾਂ ਨਕਸ਼ਾ ਜਾਰੀ ਕਰਕੇ ਭਾਰਤ ਦੇ ਤਿੰਨ ਇਲਾਕੇ ਲਿਪੁਲੇਖ, ਕਾਲਾਪਾਣੀ ਅਤੇ ਲਿਮਪੀਆਧੁਰ ਨੂੰ ਆਪਣਾ ਦੱਸਿਆ ਹੈ। ਇੰਨਾ ਹੀ ਨਹੀਂ ਇਸ ਸੰਬੰਧ ‘ਚ ਨੇਪਾਲ ਦੇ ਹੇਠਲੇ ਸਦਨ ਵਿਚ ਇਕ ਸੰਵਿਧਾਨ ਸੋਧ ਬਿਲ ਵੀ ਪੇਸ਼ ਕਰ ਦਿੱਤਾ ਗਿਆ ਹੈ। ਨੇਪਾਲ ਦੇ ਇਸ ਕਦਮ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਉੱਤੇ ਗਹਿਰਾ ਅਸਰ ਪਿਆ ਹੈ। ਹਾਲਾਂਕਿ ਭਾਰਤ ਨੇ ਵੀ ਸਾਫ ਕਰ ਦਿੱਤਾ ਹੈ ਕਿ ਉਹ ਆਪਣੀ ਪ੍ਰਭੂਸਤਾ ਨਾਲ ਕੋਈ ਸਮਝੌਤਾ ਨਹੀਂ ਕਰੇਗਾ।

Leave a Reply

Your email address will not be published. Required fields are marked *