ਕਰੰਟ ਲੱਗਣ ਕਾਰਨ ਬੀਐਸਐਫ ਦੇ ਤਿੰਨ ਜਵਾਨ ਗੰਭੀਰ ਜ਼ਖਮੀ, ਇਕ ਦੀ ਮੌਤ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸ਼ੁੱਕਰਵਾਰ ਸ਼ਾਮ ਨੂੰ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਫਾਜ਼ਿਲਕਾ ਸੈਕਟਰ ‘ਤੇ ਤੈਨਾਤ 181 ਬਟਾਲੀਅਨ ਦੇ ਚਾਰ ਜਵਾਨਾਂ ਨੂੰ ਅਚਾਣਕ ਬਿਜਲੀ ਦਾ ਝਟਕਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸ਼ੁੱਕਰਵਾਰ ਸ਼ਾਮ ਨੂੰ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਫਾਜ਼ਿਲਕਾ ਸੈਕਟਰ ‘ਤੇ ਤੈਨਾਤ 181 ਬਟਾਲੀਅਨ ਦੇ ਚਾਰ ਜਵਾਨਾਂ ਨੂੰ ਅਚਾਣਕ ਬਿਜਲੀ ਦਾ ਝਟਕਾ ਲੱਗਣ ਕਾਰਨ ਇੱਕ ਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਗੰਭੀਰ ਤੌਰ ਤੇ ਝੁਲਸ ਗਏ ਹਨ ਅਤੇ ਹਸਪਤਾਲ ‘ਚ ਦਾਖਿਲ ਹਨ।  ਜਾਣਕਾਰੀ ਅਨੁਸਾਰ ਬਾਰਡਰ ਸਿਕਿਓਰਿਟੀ ਫੋਰਸ ਦੇ ਚਾਰੇ ਜਵਾਨ ਸਰਹੱਦ ਨੇੜੇ ਕੰਡਿਆਲੀ ਤਾਰ ਕੋਲ ਫਲੱਡ ਲਾਈਟਾਂ ਠੀਕ ਕਰ ਰਹੇ ਸਨ।

 

ਇਸ ਦੌਰਾਨ ਮੈਦਾਨੀ ਖੇਤਰ ਨੂੰ ਜਾ ਰਹੀਆਂ ਬਿਜਲੀ ਦੀਆਂ ਤਾਰਾਂ ‘ਚ ਕਰੰਟ ਆਉਂਣ ਨਾਲ ਮੌਕੇ ਇੱਕ ਜਵਾਨ ਦੀ ਮੌਕੇ ‘ਤੇ ਹੀ ਮੌਤ ਅਤੇ ਤਿੰਨ ਜਵਾਨ ਬਿਜਲੀ ਦੀ ਤਾਰ ਦੇ ਪਕੜ ‘ਚ ਆਉਂਣ ਕਾਰਨ ਝੁਲਸ ਗਏ, ਜੋ ਫਾਜ਼ਿਲਕਾ ਦੇ ਹਸਪਤਾਲ ਵਿੱਚ ਜੇਰੇ ਇਲਾਜ ਹਨ। ਮ੍ਰਿਤਕ ਜਵਾਨ ਦੀ ਪਛਾਣ ਹੈਡ ਕਾਂਸਟੇਬਲ ਰਾਮਸੇਵਕ ਨਿਵਾਸੀ ਇਟਾ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ।

Leave a Reply

Your email address will not be published. Required fields are marked *