ਜਨਮ ਦਿਨ ਮੌਕੇ ਕੇਕ ਖਾਣ ਨਾਲ ਮੌਤ ਦੇ ਮਾਮਲੇ ‘ਚ ਤਿੰਨ ਗ੍ਰਿਫ਼ਤਾਰ

ਜਨਮ ਦਿਨ ਦਾ ਕੇਕ ਖਾਣ ਨਾਲ 10 ਸਾਲਾ ਬੱਚੀ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੜਕੀ ਦੇ…

ਜਨਮ ਦਿਨ ਦਾ ਕੇਕ ਖਾਣ ਨਾਲ 10 ਸਾਲਾ ਬੱਚੀ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੜਕੀ ਦੇ ਪਰਿਵਾਰ ਨੇ ਇਸ ਕੇਕ ਨੂੰ ਆਨਲਾਈਨ ਫੂਡ ਡਿਲੀਵਰੀ ਐਪ  Zomato  ਤੋਂ ਆਰਡਰ ਕੀਤਾ ਸੀ। ਇਸ ਦੀ ਜਾਂਚ ਦੌਰਾਨ ਪੁਲਿਸ ਨੇ ਇੱਕ ਬੇਕਰੀ ਵਿਚ ਕੰਮ ਕਰਦੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਦਕਿ ਬੇਕਰੀ ਦਾ ਮਾਲਕ ਅਜੇ ਫ਼ਰਾਰ ਹੈ। 
ਪਟਿਆਲਾ ਦੇ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਕਿਹਾ ਕਿ ਮੈਂ ਸਬੰਧਤ ਦੁਕਾਨ ਤੋਂ ਸੈਂਪਲ ਲੈਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਸਨ, ਅਗਲੀ ਕਾਰਵਾਈ DHO ਵੱਲੋਂ ਸੋਮਵਾਰ ਨੂੰ ਹੀ ਸੈਂਪਲਿੰਗ ਕੀਤੀ ਜਾਣੀ ਹੈ ਕਿਉਂਕਿ ਕੱਲ੍ਹ ਐਤਵਾਰ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਜਿੱਥੇ ਕਿਤੇ ਵੀ ਅਜਿਹੀਆਂ ਵਸਤੂਆਂ ਬਣ ਰਹੀਆਂ ਹਨ, ਉਨ੍ਹਾਂ ਦਾ ਡਾਟਾ ਇਕੱਠਾ ਕਰਨ ਲਈ ਕਿਹਾ ਗਿਆ ਹੈ। ਤਾਂ ਜੋ ਹਰ ਥਾਂ ਸੈਂਪਲਿੰਗ ਕੀਤੀ ਜਾ ਸਕੇ। 
ਇਸ ਤੋਂ ਇਲਾਵਾ ਇਸ ਮਾਮਲੇ ਸਬੰਧੀ ਵਿਭਾਗੀ ਦਸਤਾਵੇਜ਼ ਤਿਆਰ ਕੀਤੇ ਜਾ ਰਹੇ ਹਨ। 31 ਮਾਰਚ ਤੋਂ ਬਾਅਦ ਆਉਣ ਵਾਲੇ ਨਵੇਂ ਸਿਵਲ ਸਰਜਨ ਇਸ ਮਾਮਲੇ ਸਬੰਧੀ ਸੂਚਨਾ ਮਿਲਣ ’ਤੇ ਕਾਰਵਾਈ ਕਰਨਗੇ। ਕਿਉਂਕਿ ਮੇਰੀ ਰਿਟਾਇਰਮੈਂਟ 31 ਮਾਰਚ ਨੂੰ ਹੈ।
ਅਨਾਜ ਮੰਡੀ ਥਾਣਾ ਪਟਿਆਲਾ ਦੇ ASI ਪਵਿੱਤਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਾਨਵੀ ਦੇ ਪਰਿਵਾਰਕ ਮੈਂਬਰਾਂ ਕੋਲੋਂ ਕੇਕ ਦਾ ਇੱਕ ਟੁਕੜਾ ਜ਼ਬਤ ਕਰ ਲਿਆ ਗਿਆ ਹੈ, ਛੁੱਟੀ ਹੋਣ ਕਾਰਨ ਇਸ ਨੂੰ ਸੋਮਵਾਰ ਨੂੰ ਟੈਸਟ ਲਈ ਖਰੜ ਦੀ ਲੈਬ ਵਿੱਚ ਭੇਜਿਆ ਜਾਵੇਗਾ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *