ਅੰਮ੍ਰਿਤਸਰ- ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਵਿਚ ਡਾਕਟਰਾਂ ਨੂੰ ਧਮਕੀਆਂ ਭਰੇ ਫੋਨ ਆਉਣੇ ਸ਼ੁਰੂ ਹੋ ਗਏ ਹਨ। ਵਿਦੇਸ਼ੀ ਨੰਬਰਾਂ ਤੋਂ ਆਉਣ ਵਾਲੇ ਵ੍ਹਾਟਸਐਪ ਕਾਲਸ ‘ਤੇ ਡਾਕਟਰਾਂ ਨੂੰ 5 ਲੱਖ ਰੁਪਏ ਐਕਸਟਾਰਸ਼ਨ ਮਨੀ ਦੇਣ ਲਈ ਕਿਹਾ ਜਾ ਰਿਹਾ ਹੈ। ਕਈ ਡਾਕਟਰਸ ਨੂੰ ਆਈ ਕਾਲਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਅਲਰਟ ਹੋ ਗਈ ਹੈ। ਅਤੇ ਵਿਦੇਸ਼ੀ ਨੰਬਰਾਂ ਅਤੇ ਉਨ੍ਹਾਂ ਵਲੋਂ ਦਿੱਤੇ ਜਾ ਰਹੇ ਬੈਂਕ ਅਕਾਉਂਟਸ ਨੂੰ ਸਕੈਨ ਕਰਨ ਵਿਚ ਜੁੱਟ ਗਈ ਹੈ।ਥਾਣਾ ਮਜੀਠਾ ਰੋਡ ਦੇ ਇੰਸਪੈਕਟਰ ਹਰਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਸ਼ਹਿਰ ਦੇ ਮੰਨੇ-ਪ੍ਰਮੰਨੇ ਹਾਰਡ ਸਪੈਸ਼ਲਿਸਟ ਦਾ ਫੋਨ ਆਇਆ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕੈਨੇਡਾ ਦੇ ਨੰਬਰਾਂ ਤੋਂ ਕਿਸੇ ਅਣਪਛਾਤੇ ਨੇ ਫੋਨ ਕਰਕੇ ਐਕਸਟਾਰਸ਼ਨ ਮਨੀ ਦੇਣ ਲਈ ਕਿਹਾ ਹੈ। ਕਾਲ ਕਰਨ ਵਾਲੇ ਨੇ ਅਕਾਉਂਟ ਨੰਬਰ ਵੀ ਦਿੱਤਾ ਹੈ, ਜਿਸ ਵਿਚ 5 ਲੱਖ ਰੁਪਏ ਦੇਣ ਨੂੰ ਕਿਹਾ ਹੈ। ਇਸ ਫੋਨ ਤੋਂ ਬਾਅਦ ਪੁਲਿਸ ਸੁਚੇਤ ਹੋ ਗਈ ਹੈ। ਕਾਲ ਨੰਬਰ ਅਤੇ ਅਕਾਉਂਟ ਨੰਬਰ ਦੋਹਾਂ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ। ਜਿਸ ਅਕਾਉਂਟ ਵਿਚ ਪੈਸੇ ਪਾਉਣ ਲਈ ਕਿਹਾ ਜਾ ਰਿਹਾ ਹੈ, ਉਹ ਕਿਸੇ ਪਰਨੀਸ਼ ਕੁਮਾਰ ਨਾਮਕ ਵਿਅਕਤੀ ਦੇ ਨਾਂ ‘ਤੇ ਹੈ।
ਉਥੇ ਹੀ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਸਿਰਫ ਇਕ ਨਹੀਂ, ਸ਼ਹਿਰ ਦੇ ਕਈ ਹੋਰ ਡਾਕਟਰਾਂ ਨੂੰ ਵੀ ਫਿਰੌਤੀ ਲਈ ਕਾਲ ਆ ਰਹੀ ਹੈ। ਇਹ ਫੋਨ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਵਿੱਕੀ ਬਰਾੜ ਦੱਸ ਰਿਹਾ ਹੈ ਅਤੇ ਡਾਕਟਰਾਂ ਨੂੰ ਲਗਾਤਾਰ ਫੋਨ ਅਤੇ ਮੈਸੇਜ ਕਰ ਰਿਹਾ ਹੈ।
ਪੁਲਿਸ ਨੂੰ ਡਾਕਟਰਾਂ ਵਲੋਂ ਦਿੱਤੇ ਗਏ ਬਿਆਨਾਂ ਮੁਤਾਬਕ ਧਮਕੀ ਦੇਣ ਵਾਲੇ ਨੇ ਡਾਕਟਰਾਂ ਨੂੰ ਕਿਹਾ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਉਨ੍ਹਾਂ ਦੀ ਖੈਰ ਨਹੀਂ ਜੇ ਉਨ੍ਹਾਂ ਨੇ ਨੰਬਰ ਵੀ ਬਲਾਕ ਕੀਤਾ ਤਾਂ ਵੀ ਉਹ ਨਤੀਜੇ ਭੁਗਤਣ ਲਈ ਤਿਆਰ ਰਹਿਣ। ਚਿਤਾਵਨੀ ਦਿੰਦਿਆਂ ਫਿਰੌਤੀ ਮੰਗਣ ਵਾਲੇ ਨੇ ਕਿਹਾ ਕਿ ਜੇ ਛੇਤੀ ਪੈਸੇ ਅਕਾਉਂਟ ‘ਚ ਜਮ੍ਹਾਂ ਨਾ ਕਰਵਾਏ ਤਾਂ ਉਸ ਦੀ ਸ਼ਾਮਤ ਆ ਜਾਵੇਗੀ।
ਪੰਜਾਬ ‘ਚ ਡਾਕਟਰਾਂ ਨੂੰ ਆ ਰਹੇ ਧਮਕੀਆਂ ਵਾਲੇ ਫੋਨ, ਕੈਨੇਡਾ ਤੋਂ ਗੈਂਗਸਟਰ ਦੇ ਨਾਂ ‘ਤੇ ਮੰਗੀ ਫਿਰੌਤੀ
ਅੰਮ੍ਰਿਤਸਰ- ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਵਿਚ ਡਾਕਟਰਾਂ ਨੂੰ ਧਮਕੀਆਂ ਭਰੇ ਫੋਨ ਆਉਣੇ ਸ਼ੁਰੂ ਹੋ ਗਏ ਹਨ। ਵਿਦੇਸ਼ੀ ਨੰਬਰਾਂ ਤੋਂ ਆਉਣ ਵਾਲੇ ਵ੍ਹਾਟਸਐਪ ਕਾਲਸ ‘ਤੇ ਡਾਕਟਰਾਂ…
