ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਠਾਨਕੋਟ ਦੇ ਲੋਕਾਂ ‘ਚ ਓਸ ਸਮੇਂ ਰੋਸ ਪਾਇਆ ਗਿਆ ਜਦੋਂ ਹਲਕਾ ਸੁਜਾਨਪੁਰ ਦੇ ਪਿੰਡ ਮਾਮੂਨ ਕੈਂਟ ‘ਚ ਇੱਕ ਇਤਿਹਾਸਿਕ ਸ਼ਿਵਜੀ ਦੇ ਮੰਦਿਰ ‘ਚ ਕਈਂ ਹਜ਼ਾਰਾਂ ਮੱਛੀਆਂ ਮਰ ਗਈਆ | ਦੱਸਿਆ ਜਾ ਰਿਹਾ ਕਿ, ਕਿਸੇ ਸ਼ਰਾਰਤੀ ਅਨਸਰ ਵਲੋਂ ਇਸ ਤਲਾਬ ਵਿੱਚ ਜ਼ਹਿਰ ਮਿਲਾ ਦਿਤਾ ਗਿਆ |
ਲੋਕਾਂ ਦਾ ਮੰਨਣਾ ਐ, ਕਿ ਡਿਊਟੀ ਦੇ ਰਹੇ ਵਾਟਰ ਸਪਲਾਇਰ ਦਾ ਕੰਮ ਐ | ਕਿਉਂਕਿ ਉਹ ਇੱਕ ਅਹਾਤਾ ਚਲਾਂਉਂਦਾ ਐ | ਤੇ ਸਵੇਰੇ ਉਹ ਆਟੋ ਭਰ ਕੇ ਮੱਛੀਆਂ ਦਾ ਲੈਕੇ ਗਿਆ ਐ, ਲੋਕਾਂ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਐ |
