ਹੈਮਿਲਟਨ ਦੇ ਗ੍ਰਾਊਡ ‘ਚ ਟੁੱਟ ਸਕਦਾ ਧੋਨੀ ਦਾ ਇਹ ਰਿਕਾਰਡ…..

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਭਾਰਤੀ ਕ੍ਰਿਕਟ ਟੀਮ ਖੇਡਦੀ ਹੋਵੇ ‘ਤੇ ਰਿਕਾਰਡ ਨਾ ਟੁੱਟੇ ਇਹ ਹੋ ਨਹੀਂ ਸਕਦਾ । ਕੁਝ ਇਸੇ ਤਰ੍ਹਾਂ ਦਾ ਹੀ ਵਾਪਰਨ ਵਾਲਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਭਾਰਤੀ ਕ੍ਰਿਕਟ ਟੀਮ ਖੇਡਦੀ ਹੋਵੇ ‘ਤੇ ਰਿਕਾਰਡ ਨਾ ਟੁੱਟੇ ਇਹ ਹੋ ਨਹੀਂ ਸਕਦਾ । ਕੁਝ ਇਸੇ ਤਰ੍ਹਾਂ ਦਾ ਹੀ ਵਾਪਰਨ ਵਾਲਾ ਹੈ, ਭਾਰਤ ਅਤੇ ਨਿਊਜੀਲੈਂਡ ਵਿਚਾਲੇ ਹੋਣ ਵਾਲੇ ਤੀਜੇ ਅਤੇ ਆਖਰੀ ਟੀ-20 ਮੈਚ ‘ਚ। ਇਸ ਮੈਚ ਵਿੱਚ ਵਿਰਾਟ ਕੋਹਲੀ ਭਾਰਤੀ ਟੀਮ ਦੀ ਕਪਤਾਨੀ ਕਰ ਰਹੇ ਹਨ। ਕਪਤਾਨ ਦੇ ਤੌਰ ‘ਤੇ ਵਿਰਾਟ ਕੋਹਲੀ ਟੀ-20 ਮੈਚ ‘ਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਤੀਜੇ ਸਥਾਨ ‘ਤੇ ਹਨ।

ਵਿਰਾਟ ਕੋਹਲੀ ਤੋਂ ਉੱਪਰ ਇਸ ਸਮੇਂ ਦੂਜੇ ਸਥਾਨ ‘ਤੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਹਨ। ਮਹਿੰਦਰ ਸਿੰਘ ਧੋਨੀ ਨੇ ਟੀ-20 ਮੈਚਾਂ ਵਿੱਚ ਹੁਣ ਤੱਕ 1112 ਦੌੜਾਂ ਬਣਾਈਆਂ ਹਨ, ਜਦ ਕਿ ਵਿਰਾਟ ਕੋਹਲੀ ਇਸ ਮਾਮਲੇ ਵਿੱਚ 1088 ਦੋੜਾਂ ਬਣਾ ਕੇ ਤੀਜੇ ਸਥਾਨ ‘ਤੇ ਹਨ। ਹੁਣ ਵਿਰਾਟ ਕੋਹਲੀ ਨੂੰ ਧੋਨੀ ਦਾ ਇਹ ਰਿਕਾਰਡ ਤੋੜਨ ਲਈ ਕੇਵਲ 25 ਦੋੜਾਂ ਦੀ ਲੋੜ ਹੈ, ਜੋ ਕਿ ਇਸ ਮੈਚ ਵਿੱਚ ਕੋਹਲੀ ਦੁਆਰਾ ਹਾਸਿਲ ਕਰ ਲੈਣ ਦੀ ਪੂਰੀ ਉਮੀਦ ਹੈ।

ਹੁਣ ਟੀ-20 ਵਿੱਚ ਬਤੌਰ ਕਪਤਾਨ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਦੱਖਣੀ ਅਫ਼ਰੀਕਾ ਦੇ ਡੂ-ਪਲੈਸੀ ਪਹਿਲੇ ਸਥਾਨ ‘ਤੇ ਕਾਇਮ ਹਨ। ਡੂ-ਪਲੈਸੀ ਨੇ ਹੁਣ ਤੱਕ ਟੀ-20 ਮੈਚਾਂ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਬਤੌਰ ਕਪਤਾਨ 1273 ਦੌੜਾਂ ਬਣਾਈਆਂ ਹਨ।

ਟੁੱਟ ਸਕਦਾ ਇੱਕ ਹੋਰ ਰਿਕਾਰਡ

ਅੰਤਰਰਾਸ਼ਟਰੀ ਪੱਧਰ ‘ਤੇ ਟੀ-20 ਮੈਚਾਂ ਵਿੱਚ 50 ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੂਜੇ ਸਥਾਨ ‘ਤੇ ਹਨ। ਕੋਹਲੀ ਨੇ ਹੁਣ ਤੱਕ ਦੇ ਆਪਣੇ ਅੰਤਰਰਾਸ਼ਟਰੀ ਟੀ-20 ਕਰੀਅਰ ਵਿੱਚ 8 ਵਾਰ ‘ਚ 50 ਤੋਂ ਵੱਧ ਦੌੜਾਂ ਬਣਾਈਆਂ ਹਨ, ਜਦਕਿ ਦੱਖਣੀ ਅਫਰੀਕਾ ਦੇ ਕਪਤਾਨ ਡੂ-ਪਲੈਸੀ ਅਤੇ ਨਿਊਜੀਲੈਡ ਦੇ ਕੇਨ ਵਿਲੀਅਮਸਨ ਵੀ 8 ਵਾਰ 50 ਤੋਂ ਵੱਧ ਦੌੜਾਂ ਬਣਾ ਕੇ ਬਰਾਬਰੀ ‘ਤੇ ਹਨ। ਇਸ ਮੈਚ ਦੌਰਾਨ ਜੇਕਰ ਕਪਤਾਨ ਕੋਹਲੀ 50 ਤੋਂ ਵੱਧ ਦੌੜਾਂ ਬਣਾਉਦੇ ਹਨ ਤਾਂ ਉਹ ਇਹ ਰਿਕਾਰਡ ਵੀ ਆਪਣੇ ਨਾਮ ਕਰ ਲੈਣਗੇ।

 

Leave a Reply

Your email address will not be published. Required fields are marked *