Viral Video: ਸਪਨਾ ਚੌਧਰੀ ਦੇ ਪੈਰ ਧੋ ਕੇ ਇਸ ਸ਼ਖਸ ਨੇ ਪੀਤਾ ਪਾਣੀ, ਵੀਡੀਓ ਖੂਬ ਵਾਇਰਲ

Sapna Choudhary Viral Video: ਹਰਿਆਣਵੀ ਡਾਂਸਰ ਸਪਨਾ ਚੌਧਰੀ ਹਰ ਕਿਸੇ ਦੀ ਹਰਮਨ ਪਿਆਰੀ ਡਾਂਸਰ ਹੈ। ਸਪਨਾ ਚੌਧਰੀ ਆਪਣੇ ਠੁਮਕਿਆ ਨੂੰ ਲੈ ਕੇ ਸੁਰਖੀਆ ਵਿੱਚ ਰਹਿੰਦੀ…

Sapna Choudhary Viral Video: ਹਰਿਆਣਵੀ ਡਾਂਸਰ ਸਪਨਾ ਚੌਧਰੀ ਹਰ ਕਿਸੇ ਦੀ ਹਰਮਨ ਪਿਆਰੀ ਡਾਂਸਰ ਹੈ। ਸਪਨਾ ਚੌਧਰੀ ਆਪਣੇ ਠੁਮਕਿਆ ਨੂੰ ਲੈ ਕੇ ਸੁਰਖੀਆ ਵਿੱਚ ਰਹਿੰਦੀ ਹੈ। ਸੋਸ਼ਲ ਮੀਡੀਆ ਉੱਤੇ ਇਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਫੈਨਜ਼ ਸਪਨਾ ਚੌਧਰੀ ਦੇ ਪੈਰ ਧੋ ਕੇ ਉਸਦਾ ਪਾਣੀ ਪੀਦਾ ਹੈ। ਇਹ ਵੀਡੀਓ ਪੁਰਾਣੀ ਹੈ ਪਰ ਵਾਇਰਲ ਹੋ ਰਹੀ ਹੈ।

ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਸਪਨਾ ਸਟੇਜ ‘ਤੇ ਬੈਠੀ ਹੈ ਅਤੇ ਦੋ ਲੋਕ ਉਸ ਦੇ ਪੈਰ ਧੋ ਰਹੇ ਹਨ। ਕਦੇ ਉਨ੍ਹਾਂ ਦੇ ਪੈਰਾਂ ‘ਤੇ ਪਾਣੀ ਪਾਇਆ ਜਾ ਰਿਹਾ ਹੈ ਅਤੇ ਕਦੇ ਉਹ ਗੁਲਾਬ ਦੀਆਂ ਪੱਤੀਆਂ ਪਾ ਰਹੇ ਹਨ। ਇਸ ਦੌਰਾਨ ਸਪਨਾ ਦੇ ਚਿਹਰੇ ‘ਤੇ ਵੱਡੀ ਮੁਸਕਾਨ ਵੀ ਦੇਖਣ ਨੂੰ ਮਿਲ ਰਹੀ ਹੈ।ਵੀਡੀਓ ਦੇ ਅੰਤ ਵਿੱਚ, ਇੱਕ ਆਦਮੀ ਉਹੀ ਪਾਣੀ ਪੀਂਦਾ ਹੈ ਅਤੇ ਇਸ ਨੂੰ ਆਪਣੇ ਆਪ ‘ਤੇ ਡੋਲ੍ਹਦਾ ਹੈ। 

ਸਪਨਾ ਚੌਧਰੀ ਦੀ ਇਸ ਵੀਡੀਓ ਨੂੰ ਦੇਖ ਕੇ ਫੈਨਜ਼ ਵੱਲੋਂ ਕੁਮੈਂਟ ਕੀਤੇ ਜਾ ਰਹੇ ਹਨ। ਸੋਸ਼ਲ ਮੀਡੀਆ ‘ਤੇ ਕਈ ਲੋਕ ਇਸ ਵੀਡੀਓ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ।ਇਕ ਯੂਜ਼ਰ ਨੇ ਲਿਖਿਆ, ‘ ਘਟੀਆ ਹਰਕਤ’,  ਉੱਥੇ ਦੂਜੇ ਯੂਜ਼ਰ ਨੇ ਲਿਖਿਆ- ‘ਇਹ ਐਕਟ ਬਹੁਤ ਅਜੀਬ ਹੈ ਜਿਸ ਨੂੰ ਦੇਖਣਾ ਮੁਸ਼ਕਿਲ ਹੈ। ਤੀਜੇ ਨੇ ਲਿਖਿਆ, ‘ਅਜਿਹਾ ਕੌਣ ਕਰਦਾ ਹੈ।’

Leave a Reply

Your email address will not be published. Required fields are marked *