ਖਰੜ : ਜ਼ਿਲ੍ਹਾ ਮੁਹਾਲੀ ਅਧੀਨ ਪੈਂਦੇ ਖਰੜ ਦੇ ਨੇੜਲੇ ਪਿੰਡ ਚੰਦੋ ਵਿਚ ਬੀਤੇ ਦਿਨੀਂ ਇਕ ਨੌਜਵਾਨ ਦਾ ਸਿਰ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੁਲਜ਼ਮਾਂ ਨੇ ਦਿਨ ਦਿਹਾੜੇ ਵਾਰਦਾਤ ਨੂੰ ਅੰਜਾਮ ਦਿੱਤਾ। ਮ੍ਰਿਤਕ ਦੀ ਪਛਾਣ ਪਿੰਡ ਤਿਊੜ ਦੇ ਰਹਿਣ ਵਾਲੇ 27 ਸਾਲਾ ਮਨੀਸ਼ ਕੁਮਾਰ ਵਜੋਂ ਹੋਈ ਹੈ। ਇਸ ਮਾਮਲੇ ਵਿਚ ਹੁਣ ਨਵਾਂ ਮੋੜ ਉਸ ਵੇਲੇ ਆਇਆ ਜਦੋਂ ਫੇਸਬੁੱਕ ਉਤੇ ਇਕ ਪੋਸਟ ਵਾਇਰਲ ਹੋਣ ਲੱਗੀ। ਇਹ ਪੋਸਟ ਗੈਂਗਸਟਰ ਬੰਬੀਹਾ ਗਰੁੱਪ ਵਲੋਂ ਪਾਈ ਗਈ ਹੈ। ਦਰਅਸਲ, ਇਸ ਕਤਲ ਦੀ ਜ਼ਿੰਮੇਵਾਰੀ ਲੈਣ ਬਾਰੇ ਇਹ ਪੋਸਟ ਪਾਈ ਗਈ ਹੈ।

‘ਦਵਿੰਦਰ ਬੰਬੀਹਾ’ ਨਾਮੀ ਇਸ ਪੇਜ਼ ਉਤੇ ਪਾਈ ਗਈ ਪੋਸਟ ਵਿਚ ਕਿਹਾ ਗਿਆ ਹੈ, ‘ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਜੋ ਖਰੜ (ਮੋਹਾਲੀ) ਦੇ ਪਿੰਡ ਚੰਦੋ ਵਿਚ ਮੁਨੀਸ਼ ਕੁਮਾਰ ਦਾ ਕਤਲ ਹੋਇਆ ਇਹ ਕਤਲ ਸਾਡੇ ਭਰਾ ਲੱਕੀ ਪਟਿਆਲ ਨੇ ਕਰਵਾਇਆ ਹੈ। ਏਹਨਾ ਨੇ ਪੰਜ ਸਾਲ ਪਹਿਲਾਂ ਸਾਡੇ ਭਰਾ ਮੀਤ ਬਾਊਂਸਰ ਉਤੇ ਗੋਲ਼ੀਆਂ ਚਲਾਈਆਂ ਸੀ। ਏਹਨੂੰ ਏਹ ਵਹਿਮ ਹੋ ਗਿਆ ਕਿ ਟਾਈਮ ਪੈ ਗਿਆ ਤੇ ਲੱਕੀ ਭੁੱਲ ਜਾਊਗਾ। ਏਹ ਵਹਿਮ ਕੱਢ ਦੋ ਦਿਮਾਗ ‘ਚੋਂ। ਜਿੰਨਾ ਟਾਈਮ ਪਵੇਗਾ, ਦੁਸ਼ਮਨੀ ਵੱਧਦੀ ਜਾਨੀ ਏ ਤੇ ਘਟਨੀ ਨਹੀਂ। ਕਿਹੜੇ ਰਹਿੰਦੇ ਆ ਓਹਨਾ ਨੂੰ ਵਾਰਨਿੰਗ ਆ, ਹੁਣ ਓਹ ਵੀ ਆਵਦਾ ਤਗੜੇ ਹੋ ਕੇ ਰਿਹੋ ਬਹੁਤ ਜਲਦੀ ਤੁਹਾਡੀ ਵੀ ਵਾਰੀ ਆਉਣ ਵਾਲੀ ਆ। ਬਾਕੀ ਜੋ ਕੋਈ ਵੀ ਮੇਰਾ ਫੋਨ ਇਗਨੋਰ ਕਰਦੇ ਆ ਆਵਦਾ ਧਿਆਨ ਨਾਲ ਰਹਿਓ। ਕੱਲ੍ਹ ਨੂੰ ਥੋਡਾ ਜਾ ਥੋਡੇ ਪਰਿਵਾਰ ਚੋ ਕਿਸੇ ਦਾ ਨੁਕਸਾਨ ਹੁੰਦਾ ਓਹਦਾ ਜ਼ਿੰਮੇਵਾਰ ਤੁਸੀ ਹੋਵੋਗੇ।
ਟਾਰਗੇਟ ਅਪਡੇਟ ਸੂਨ, ਦਵਿੰਦਰ ਬੰਬੀਹਾ ਗਰੁੱਪ।’
