BSNL ਦਾ 599 ਰੁਪਏ ਵਾਲਾ STV ਪਲਾਨ, ਰੋਜ਼ਾਨਾ 5GB ਡੇਟਾ ਤੇ 84 ਦਿਨਾਂ ਦੀ ਮਿਆਦ ਸਮੇਤ ਮਿਲੇਗੀ ਇਹ ਸਹੂਲਤ

ਨਵੀਂ ਦਿੱਲੀ : ਸਰਕਾਰੀ ਟੈਲੀਕਾਮ ਕੰਪਨੀ (Government telecom companies) ਭਾਰਤੀ ਸੰਚਾਰ ਨਿਗਮ ਲਿਮਟਿਡ (Communications Corporation of India Ltd.) (ਬੀ.ਐੱਸ.ਐੱਨ.ਐੱਲ.) ਵਲੋਂ ਵਰਕ ਫਰਾਮ ਹੋਮ ਪ੍ਰੀ-ਪੇਡ ਪਲਾਨ…

ਨਵੀਂ ਦਿੱਲੀ : ਸਰਕਾਰੀ ਟੈਲੀਕਾਮ ਕੰਪਨੀ (Government telecom companies) ਭਾਰਤੀ ਸੰਚਾਰ ਨਿਗਮ ਲਿਮਟਿਡ (Communications Corporation of India Ltd.) (ਬੀ.ਐੱਸ.ਐੱਨ.ਐੱਲ.) ਵਲੋਂ ਵਰਕ ਫਰਾਮ ਹੋਮ ਪ੍ਰੀ-ਪੇਡ ਪਲਾਨ (Work from home prepaid plan) ਪੇਸ਼ ਕੀਤਾ ਜਾ ਰਿਹਾ ਹੈ। ਇਸ ਪ੍ਰੀ-ਪੇਡ ਪਲਾਨ ਨੂੰ ਖਾਸ ਤੌਰ ‘ਤੇ ਵਰਕ ਫਰਾਮ ਹੋਮ (Work from Home) ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਪੇਸ਼ ਕੀਤਾ ਗਿਆ ਹੈ। ਬੀ.ਐੱਸ.ਐੱਨ.ਐੱਲ. (BSNL) ਦਾ ਵਰਕ ਫਰਾਮ ਹੋਮ ਸਪੈਸ਼ਲ ਟੈਰਿਫ ਵਾਊਚਰ (ਐੱਸ.ਟੀ.ਵੀ.) ਪਲਾਨ 599 ਰੁਪਏ ਵਿਚ ਆਵੇਾਗ। ਇਸ ਪਲਾਨ ਵਿਚ ਮੁਫਤ ਵਾਇਸ ਕਾਲਿੰਗ ਦੀ ਸਹੂਲਤ ਮਿਲੇਗੀ। ਨਾਲ ਹੀ ਨੈਸ਼ਨਲ ਰੋਮਿੰਗ ਦੀ ਸਣੇ ਦਿੱਲੀ ਅਤੇ ਮੁੰਬਈ ਦੇ ਐੱਮ.ਟੀ.ਐੱਨ.ਐੱਲ. ਨੈੱਟਵਰਕ ‘ਤੇ ਮੁਫਤ ਵਾਈਸ ਕਾਲਿੰਗ ਕੀਤੀ ਜਾ ਸਕੇਗੀ।


ਬੀ.ਐੱਸ.ਐੱਨ.ਐੱਲ. ਦੇ 599 ਰੁਪਏ ਵਾਲੇ ਪਲਾਨ ਵਿਚ ਡੇਲੀ 5 ਜੀ.ਬੀ. ਅਨਲਿਮਟਿਡ ਡੇਟਾ ਆਫਰ ਕੀਤਾ ਜਾਂਦਾ ਹੈ। ਡੇਲੀ ਡੇਟਾ ਲਿਮਿਟ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਸਪੀਡ ਘੱਟ ਕੇ 80 ਕੇ.ਬੀ.ਪੀ.ਐੱਸ. ਹੋ ਜਾਵੇਗੀ। ਇਹ ਪਲਾਨ ਡੇਲੀ 100 ਮੁਫਤ ਐੱਸ.ਐੱਮ.ਐੱਸ. ਦੀ ਸਹੂਲਤ ਦੇ ਨਾਲ ਆਉਂਦਾ ਹੈ। ਇਸ ਪਲਾਨ ਦੀ ਮਿਆਦ 84 ਦਿਨਾਂ ਦੀ ਹੈ। ਬੀ.ਐੱਸ.ਐੱਨ.ਐੱਲ. ਦੇ 599 ਰੁਪਏ ਵਾਲੇ ਸਪੈਸ਼ਲ ਟੈਰਿਫ ਵਾਊਚਰ ਨੂੰ ਸੀ.ਟੀ.ਓ.ਪੀ.ਯੂ.ਪੀ. ਰਾਹੀਂ ਬੀ.ਐੱਸ.ਐੱਨ.ਐੱਲ. ਦੀ ਵੈੱਬਸਾਈਟ ਜਾਂ ਫਿਰ ਸੈਲਫ ਕੇਅਰ ਐਕਟੀਵੇਸ਼ਨ ਕੀਤਾ ਜਾ ਸਕੇਗਾ।


ਬੀ.ਐੱਸ.ਐੱਨ.ਐੱਲ. ਵਲੋਂ 251 ਰੁਪਏ ਵਿਚ ਵਰਕ ਫਰਾਮ ਹੋਮ ਪਲਾਨ ਪੇਸ਼ ਕੀਤਾ ਜਾ ਰਿਹਾ ਹੈ। ਇਸ ਪਲਾਨ ਵਿਚ 70 ਜੀ.ਬੀ. ਡੇਟਾ ਦਿੱਤਾ ਜਾ ਰਿਹਾ ਹੈ। ਇਹ ਪਲਾਨ 30 ਦਿਨਾਂ ਦੀ ਮਿਆਦ ਦੇ ਨਾਲ ਆਉਂਦਾ ਹੈ। ਇਹ ਡੇਟਾ ਸਪੈਸ਼ਲ ਪਲਾਨ ਹੈ। ਜੇਕਰ ਤੁਸੀਂ ਕਾਲਿੰਗ ਅਤੇ ਐੱਸ.ਐੱਮ.ਐੱਸ. ਦੀ ਸਹੂਲਤ ਚਾਹੁੰਦੇ ਹਨ, ਤਾਂ ਤੁਹਾਨੂੰ ਇਕ ਵੱਖਰਾ ਰੀਚਾਰਜ ਕਰਵਾਉਣਾ ਹੋਵੇਗਾ। ਉਥੇ ਹੀ ਬੀ.ਐੱਸ.ਐੱਨ.ਐੱਲ. ਦਾ 151 ਰੁਪਏ ਵਾਲਾ ਪਲਾਨ 40 ਜੀ.ਬੀ. ਦੇ ਨਾਲ ਆਏਗਾ। ਇਸ ਵਿਚ 30 ਦਿਨਾਂ ਦੀ ਮਿਆਦ ਮਿਲਦੀ ਹੈ। ਇਹ ਸਾਰੇ ਪਲਾਨ ਭਾਰਤ ਦੇ ਸਾਰੇ ਸਰਕਲ ‘ਤੇ ਰੀਚਾਰਜ ਲਈ ਮੁਹੱਈਆ ਹੈ। ਗਾਹਕ ਬੀ.ਐੱਸ.ਐੱਨ.ਐੱਲ. ਪੋਰਟਲ, ਮਾਈ ਬੀ.ਐੱਸ.ਐੱਨ.ਐੱਲ.ਐਪ, ਰਿਟੇਲਰਸ ਅਤੇ ਥਰਡ ਪਾਰਟੀ ਸਾਈਟ ਤੋਂ ਕਰ ਸਕਣਗੇ। 

Leave a Reply

Your email address will not be published. Required fields are marked *