ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨ ਤਾਰਨ ਅਧੀਨ ਪੈਂਦੇ ਪਿੰਡ ਚੀਮਾ ਖੁਰਦ ਦਾ ਰਹਿਣ ਵਾਲਾ ਗੁਰਦੇਵ ਸਿੰਘ ਆਪਣੇ ਭਤੀਜੇ ਮਨਜੀਤ ਸਿੰਘ ਨਾਲ ਮੋਟਰਸਾਈਕਲ ‘ਤੇ ਕਿਸੇ ਬੈਂਕ ਜਾ ਰਹੇਸੀ | ਜਦੋਂ ਉਹ ਆਪਣੇ ਤੋਂ ਕੁਝ ਦੂਰ ਪਹੁੰਚੇ ਤਾਂ ਉਨ੍ਹਾਂ ਦੇ ਪਿੱਛੇ ਆ ਰਹੇ ਮੋਟਰਸਾਇਕਲ ਸਵਾਰ ਕੁਝ ਨੌਜਵਾਨਾਂ ਨੇ ਝਪਟਾ ਮਾਰ ਉਨ੍ਹਾਂ ਦਾ ਬੈਗ ਖੋਹ ਲਿਆ | ਦੋਵੇਂ ਬੈਂਕ ‘ਚ ਆਪਣੇ ਲੋਨ ਦੀ ਕਿਸ਼ਤ ਦੇਣ ਜਾ ਰਹੇ ਸੀ |
ਬੈਗ ‘ਚ ਕਿਸ਼ਤ ਦੇ ਦੋ ਲੱਖ ਰੁਪਏ ਸੀ | ਪੀੜਤਾ ਦਾ ਕਹਿਣਾ ਹੈ ਕਿ ਲੁਟੇਰਿਆਂ ਨੇ ਆਪਣਾ ਮੂੰਹਬੰਨ੍ਹਿਆ ਹੋਇਆ ਸੀ | ਮਨਜੀਤ ਸਿੰਘ ਨੇ ਵੀ ਆਪਣੀ ਬਾਇਕ ‘ਤੇ ਉਨ੍ਹਾਂ ਦਾ ਕੁਝ ਦੂਰ ਤਕ ਪਿੱਛਾ ਕੀਤਾ ਪਰ ਲੁਟੇਰੇ ਉਸ ਨੂੰ ਚਕਮਾ ਦੇ ਕੇ ਭੱਜਣ ‘ਚਕਾਮਯਾਬ ਹੋ ਗਏ |

