ਅਮਰੂਦ ਦੇ ਇਹ ਘਰੇਲੂ ਨੁਸਖੇ, ਜੋ ਵਧਾਉਂਣਗੇ ਤੁਹਾਡੇ ਚਿਹਰੇ ਦਾ ਨੂਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਠੰਡ ਦੇ ਮੌਸਮ ‘ਚ ਆਉਂਣ ਵਾਲੇ ਅਮਰੂਦ ਦਾ ਸਵਾਦ ਅਜਿਹਾ ਹੁੰਦਾ ਹੈ ਕਿ, ਇਸ ਨੂੰ ਬੱਚੇ ਤੋਂ ਲੈਕੇ ਵੱਡਿਆ ਤੱਕ ਹਰੇਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਠੰਡ ਦੇ ਮੌਸਮ ‘ਚ ਆਉਂਣ ਵਾਲੇ ਅਮਰੂਦ ਦਾ ਸਵਾਦ ਅਜਿਹਾ ਹੁੰਦਾ ਹੈ ਕਿ, ਇਸ ਨੂੰ ਬੱਚੇ ਤੋਂ ਲੈਕੇ ਵੱਡਿਆ ਤੱਕ ਹਰੇਕ ਉਮਰ ਦੇ ਵਿਅਕਤੀ ਬੜੇ ਮਜੇ ਨਾਲ ਖਾਉਂਦੇ ਹਨ। ਇਸ ‘ਚ ਮੌਜੂਦ ਪੋਸ਼ਕ ਤੱਤ ਸਿਹਤ ਦੇ ਨਾਲ ਤੁਹਾਡੇ ਚਿਹਰੇ ਦਾ ਨੂਰ ਵੀ ਵਧਾਉਂਦੇ ਹਨ।

अमरूद के ये फेसपैक स्किन प्रॉब्लम्स दूर कर बढ़ा देंगे चेहरे का नूर

ਅਮਰੂਦ ਵਿੱਚ ਮੌਜੂਦ ਵਿਟਾਮਿਨ ਸੀ, ਬੀ, ਏ ਕੋਲੈਜਨ ਦੇ ਉਤਪਾਦਨ ਨੂੰ ਵਧਾਉਂਦੇ ਹਨ। ਨਾਲ ਹੀ ਇਸਦੇ ਐਂਟੀਆਕਸੀਡੈਂਟ ਤੱਤ ਚਮੜੀ ਨੂੰ ਸਾਫ ਕਰਨ ਅਤੇ ਇਸ ਦੀ ਚਮਕ ਵਧਾਉਣ ਵਿੱਚ ਸਹਾਇਤਾ ਕਰਦੇ ਹਨ। ਜੇ ਤੁਸੀਂ ਰੋਜ਼ਾਨਾ ਆਪਣੇ ਚਿਹਰੇ ‘ਤੇ ਅਮਰੂਦ ਦਾ ਫੇਸਪੈਕ ਲਾਉਂਦੇ ਹੋ ਤਾਂ ਤੁਹਾਡੇ ਚਿਹਰੇ ਦਾ ਨੂਰ ਅਜਿਹਾ ਵਧੇਗਾ ਕਿ ਹਰੇਕ ਕੋਈ ਤੁਹਾਡੇ ਤੋਂ ਤੁਹਾਡੀ ਸੁੰਦਰਤਾ ਦਾ ਰਾਜ਼ ਜਾਣਨਾ ਚਾਹੇਗਾ।

 

ਇੱਕ ਛੋਟਾ ਟੁਕੜਾ ਅਮਰੂਦ ਦਾ ਲੈਕੇ ਇਸ ਦਾ ਮਿੱਝ ਬਾਹਰ ਕੱਢ ਲਓ। ਇਸ ਨੂੰ ਮਿਕਸੀ ‘ਚ ਪੀਸ ਲਿਓ ਤਾਂ ਜੋ ਇਹ ਬਾਰੀਕ ਹੋ ਜਾਵੇ। ਇੱਕ ਕੌਲੇ ‘ਚ ਪੀਸੇ ਹੋਏ ਅਮਰੂਦ ਲੈ ਲਿਓ, ਇਸ ‘ਚ ਇੱਕ ਚਮਚਾ ਨਿੰਬੂ ਦਾ ਰਸ ਅਤੇ ਇੱਕ ਚਮਚਾ ਸ਼ਹਿਦ ਮਿਲਾ ਲਿਓ। ਇਸ ਪੈਕ ਨੂੰ ਚਿਹਰੇ ‘ਤੇ ਲਗਾਉਂਦੇ ਹੋਏ ਹਲਕੀ ਮਸਾਜ ਕਰੋ ਅਤੇ ਇਸ ਦੇ ਸੁੱਕ ਜਾਣ ਤੋਂ ਬਾਅਦ ਚਿਹਰੇ ਨੂੰ ਕੋਸੇ ਪਾਣੀ ਨਾਲ ਧੋ ਲਓ।

Image result for Amrood Face Pack

ਅੱਧਾ ਕੱਟਿਆ ਹੋਇਆ ਅਮਰੂਦ ਪੀਸ ਕੇ ਇਸ ਨੂੰ ਕਟੋਰੇ ਵਿੱਚ ਬਾਹਰ ਕੱਢ ਲਓ। ਇੱਕ ਚੱਮਚ ਓਟਸ, ਇੱਕ ਅੰਡੇ ਦਾ ਪੀਲਾ ਹਿੱਸਾ, ਇੱਕ ਚਮਚਾ ਸ਼ਹਿਦ ਅਤੇ ਦੋ ਤੁਪਕੇ ਗਲਾਈਸਰੀਨ ਸ਼ਾਮਲ ਕਰੋ। ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਫਿਰ ਇਸ ਨੂੰ ਚਿਹਰੇ ‘ਤੇ ਲਗਾਓ। ਇਸ ਨੂੰ ਹਫ਼ਤੇ ਵਿਚ ਦੋ ਵਾਰ ਲਗਾਓ। ਇਹ ਚਮੜੀ ਦੀ ਖੁਸ਼ਕੀ ਨੂੰ ਦੂਰ ਕਰੇਗਾ ਅਤੇ ਚਿਹਰੇ ਦਾ ਨੂਰ ਵਧਾਏਗਾ।

Image result for Amrood Face Pack

ਠੰਡ ‘ਚ, ਅਕਸਰ ਸੁਕੀ ਚਮੜੀ ਦੀ ਸਮੱਸਿਆ ਨਾਲ ਨਜਿੱਠਣਾ ਪੈਂਦਾ ਹੈ। ਅਮਰੂਦ ਵੀ ਇਸ ਸਮੱਸਿਆ ਨੂੰ ਦੂਰ ਕਰ ਸਕਦੇ ਹੈ। ਇਸ ਦੇ ਲਈ ਬਹੁਤ ਜ਼ਿਆਦਾ ਸਖਤ ਮਿਹਨਤ ਕਰਨ ਦੀ ਲੋੜ ਨਹੀਂ ਹੈ। ਸਿਰਫਞ ਅਮਰੂਦ ਦਾ ਮਿੱਝ ਕੱਢੋ ਅਤੇ ਇਸ ਨੂੰ ਇਕ ਚੁਟਕੀ ਹਲਦੀ ਅਤੇ ਅੱਧਾ ਚਮਚ ਚੰਦਨ ਵਿੱਚ ਮਿਲਾਓ ਅਤੇ ਇਸ ਨੂੰ ਚਿਹਰੇ ‘ਤੇ ਲਗਾਓ। ਇੱਕ ਹਫ਼ਤੇ ਦੇ ਅੰਦਰ, ਤੁਸੀਂ ਚਮੜੀ ਵਿੱਚ ਫਰਕ ਵੇਖਗੇ।

Image result for Amrood Face Pack

ਅਮਰੂਦ ਚਿਹਰੇ ‘ਤੇ ਮੁਹਾਸੇ ਅਤੇ ਦਾਗਾਂ ਦੀ ਸਮੱਸਿਆ ਨੂੰ ਵੀ ਦੂਰ ਕਰ ਸਕਦਾ ਹੈ। ਇਸ ਦੇ ਲਈ, ਉਬਾਲੇ ਹੋਏ ਅਮਰੂਦ ਨੂੰ ਇੱਕ ਕਟੋਰੇ ਵਿੱਚ ਮੈਸ਼ ਕਰੋ। ਇਸ ਵਿੱਚ ਇਕ ਚਮਚ ਨਿੰਬੂ ਦਾ ਰਸ ਅਤੇ ਇਕ ਚੁਟਕੀ ਹਲਦੀ ਮਿਲਾਓ। ਇਸ ਪੈਕ ਨੂੰ ਹਫਤੇ ਵਿੱਚ ਤਿੰਨ ਵਾਰ ਲਗਾਓ।

Leave a Reply

Your email address will not be published. Required fields are marked *