ਪੰਜਾਬ ਕੈਬਨਿਟ ‘ਚ ਇਹ ਚਿਹਰੇ ਸੰਭਾਵਿਤ, 10 ਮੰਤਰੀ ਚੁੱਕਣਗੇ ਸਹੁੰ

ਚੰਡੀਗੜ੍ਹ : ਪੰਜਾਬ ਦੇ ਮੰਤਰੀ ਮੰਡਲ (Cabinet of Punjab) ਦਾ ਵਿਸਤਾਰ ਸਮਾਗਮ ਭਲਕੇ 19 ਮਾਰਚ ਸਵੇਰੇ 11 ਵਜੇ ਚੰਡੀਗੜ੍ਹ ਵਿਖੇ ਹੋਵੇਗਾ। ਦੱਸ ਦੇਈਏ ਕਿ ਮੰਤਰੀ…

ਚੰਡੀਗੜ੍ਹ : ਪੰਜਾਬ ਦੇ ਮੰਤਰੀ ਮੰਡਲ (Cabinet of Punjab) ਦਾ ਵਿਸਤਾਰ ਸਮਾਗਮ ਭਲਕੇ 19 ਮਾਰਚ ਸਵੇਰੇ 11 ਵਜੇ ਚੰਡੀਗੜ੍ਹ ਵਿਖੇ ਹੋਵੇਗਾ। ਦੱਸ ਦੇਈਏ ਕਿ ਮੰਤਰੀ ਮੰਡਲ (Cabinet) ਦੀ ਪਹਿਲੀ ਮੀਟਿੰਗ ਵੀ ਕੱਲ੍ਹ ਦੁਪਹਿਰ 12.30 ਵਜੇ ਹੋਵੇਗੀ। ਪੰਜਾਬ ਸਰਕਾਰ (Government of Punjab) ‘ਚ ਮੁੱਖ ਮੰਤਰੀ (CM) ਤੋਂ ਇਲਾਵਾ 17 ਮੰਤਰੀ ਬਣਾਏ ਜਾ ਸਕਦੇ ਹਨ। ਹਾਲਾਂਕਿ ਸ਼ੁਰੂਆਤ ‘ਚ 10 ਮੰਤਰੀ ਸਹੁੰ ਚੁੱਕਣਗੇ। ਕੁਝ ਸਮੇਂ ਬਾਅਦ ਮਾਨ ਸਰਕਾਰ (Mann Government) ਦੇ ਮੰਤਰੀ ਮੰਡਲ ਦਾ ਵਿਸਥਾਰ ਹੋਵੇਗਾ। ਫਿਲਹਾਲ ਮੰਤਰੀਆਂ ਦੇ ਨਾਵਾਂ ਦੀ ਰਸਮੀ ਸੂਚੀ (Formal list) ਜਾਰੀ ਨਹੀਂ ਹੋਈ ਹੈ ਪਰ ਬੀਤੇ ਦਿਨੀਂ ਵਿਧਾਨ ਸਭਾ ਸੈਸ਼ਨ (Assembly Session) ਦੌਰਾਨ ‘ਆਪ’ ਦੇ ਕੁਝ ਵਿਧਾਇਕ ਮੰਤਰੀਆਂ ਦੀਆਂ ਸੀਟਾਂ ‘ਤੇ ਬੈਠੇ ਜ਼ਰੂਰ ਨਜ਼ਰ ਆਏ। ਜਿਨ੍ਹਾਂ ਵਿਚੋਂ ਇਨ੍ਹਾਂ ਕੁਝ ਨਾਵਾਂ ਦੀ ਚਰਚਾ ਵੀ ਚੱਲ ਰਹੀ ਹੈ।
17 ਮਾਰਚ ਨੂੰ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਵਿਧਾਇਕਾਂ ਨੂੰ ਸਹੁੰ ਚੁਕਾਈ ਗਈ। ਇਸ ਮੌਕੇ ਮੁੱਖ ਮੰਤਰੀ ਤੋਂ ਇਲਾਵਾ ‘ਆਪ’ ਦੇ ਕੁਝ ਵਿਧਾਇਕ ਮੰਤਰੀਆਂ ਲਈ ਰਾਖਵੀਂਆਂ ਕੁਰਸੀ ‘ਤੇ ਬੈਠੇ ਨਜ਼ਰ ਆਏ। ਜਿਸ ਵਿਚ ਪਿਛਲੀ ਸਰਕਾਰ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ, ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਨਰਿੰਦਰ ਕੌਰ ਭਾਰਜ, ਪ੍ਰੋ. ਬਲਜਿੰਦਰ ਕੌਰ, ਸਰਵਜੀਤ ਕੌਰ ਮਾਣੂੰਕੇ, ਪ੍ਰਿੰਸੀਪਲ ਬੁੱਧਰਾਮ, ਮਨਜੀਤ ਸਿੰਘ ਬਿਲਾਸਪੁਰ ਤੇ ਬਲਜੀਤ ਕੌਰ ਸ਼ਾਮਲ ਹਨ। ਦੱਸ ਦੇਈਏ ਕਿ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਰ ਘਰ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ। ਇਸ ਤੋਂ ਇਲਾਵਾ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਸਰਕਾਰੀ ਨੌਕਰੀ ਦੇਣ ਅਤੇ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਗਿਆ। ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਚਮਤਕਾਰੀ ਢੰਗ ਨਾਲ ਸੁਧਰਨ ਦਾ ਵੀ ਦਾਅਵਾ ਕੀਤਾ ਗਿਆ। ਹੁਣ ਪਹਿਲੀ ਕੈਬਨਿਟ ਮੀਟਿੰਗ ਵਿੱਚ ਇਨ੍ਹਾਂ ਸਾਰੇ ਫੈਸਲਿਆਂ ‘ਤੇ ਨਜ਼ਰ ਰਹੇਗੀ। 

Leave a Reply

Your email address will not be published. Required fields are marked *