ਨਵੀਂ ਦਿੱਲੀ: ਵ੍ਹਾਟਸਐਪ (WhatsApp) ਕਾਫੀ ਪਾਪੂਲਰ ਇੰਸਟੈਂਟ ਮੈਜੇਜਿੰਗ (Instant messaging) ਐਪ ਹੈ। ਯੂਜ਼ਰਸ (Users) ਦੇ ਐਕਸਪੀਰੀਅੰਸ (Experience) ਨੂੰ ਵਧਾਉਣ ਲਈ ਇਹ ਨਵੇਂ-ਨਵੇਂ ਫੀਚਰਸ (New features) ਨੂੰ ਜਾਰੀ ਕਰਦਾ ਰਹਿੰਦਾ ਹੈ। ਕੰਪਨੀ ਅਜੇ ਕਈ ਨਵੇਂ ਫੀਚਰਸ ‘ਤੇ ਕੰਮ ਕਰ ਰਹੀ ਹੈ। ਇਨ੍ਹਾਂ ਫੀਚਰਸ ਤੋਂ ਯੂਜ਼ਰ ਦਾ ਚੈਟਿੰਗ ਐਕਸਪੀਰੀਅੰਸ (Chatting experience) ਹੋਰ ਵੀ ਮਜ਼ੇਦਾਰ ਹੋ ਜਾਵੇਗਾ। ਇਹ ਫੀਚਰਸ ਛੇਤੀ ਸਾਨੂੰ ਵ੍ਹਾਟਸਐਪ (WhatsApp) ਵਿਚ ਦੇਖਣ ਨੂੰ ਮਿਲ ਸਕਦੇ ਹਨ।

ਹਾਲ ਹੀ ਵਿਚ ਇਕ ਰਿਪੋਰਟ ਆਈ ਸੀ ਕਿ ਵ੍ਹਾਟਸਐਪ ਯੂਜ਼ਰਸ ਲਈ ਮੈਸੇਜ ਡਿਲੀਟ ਕਰਨ ਦੀ ਟਾਈਮ ਲਿਮਿਟ ਨੂੰ ਬਦਲਣ ਵਾਲਾ ਹੈ। ਅਜੇ ਵ੍ਹਾਟਸਐਪ 1 ਘੰਟੇ, 8 ਮਿੰਟ ਅਤੇ 16 ਸੈਕਿੰਡ ਤੱਕ ਭੇਜੇ ਗਏ ਮੈਸੇਜ ਨੂੰ ਡਿਲੀਟ ਕਰਨ ਦਾ ਆਪਸ਼ਨ ਦਿੰਦਾ ਹੈ। Wabetainfo ਮੁਤਾਬਕ ਕੰਪਨੀ ਇਸ ਨੂੰ ਵਧਾ ਕੇ 7 ਦਿਨ ਤੱਕ ਕਰ ਸਕਦੀ ਹੈ।

ਵ੍ਹਾਟਸਐਪ ਛੇਤੀ ਯੂਜ਼ਰਸ ਨੂੰ ਆਡੀਓ ਪਲੇਬੈਕ ਸਪੀਡ ਕੰਟਰੋਲ ਕਰਨ ਦਾ ਫੀਚਰ ਦੇ ਸਕਦਾ ਹੈ। ਇਸ ਨਾਲ ਯੂਜ਼ਰਸ ਆਡੀਓ ਮੈਸੇਜ ਜਾਂ ਵਾਇਸ ਨੋਟਸ ਦੀ ਪਲੇਬੈਕ ਸਪੀਡ ਨੂੰ ਕੰਟਰੋਲ ਕਰ ਸਕਣਗੇ।
ਵ੍ਹਾਟਸਐਪ ਇਕ ਨਵੇਂ ਫੀਚਰ ਨੂੰ ਟੈਸਟ ਕਰ ਰਿਹਾ ਹੈ। ਇਸ ਫੀਚਰ ਨਾਲ ਯੂਜ਼ਰਸ ਕਿਸੇ ਸਪੇਸੀਫਿਕ ਕਾਨਟੈਕਟ ਨਾਲ ਆਪਣੀ ਪ੍ਰੋਫਾਈਲ ਫੋਟੋ, ਲਾਸਟ ਸੀਨ ਅਤੇ ਸਟੇਟਸ ਨੂੰ ਹਾਈਡ ਕਰ ਸਕਦੇ ਹਨ। ਇਸ ਫੀਚਰ ਨੂੰ ਫਿਲਹਾਲ ਐਂਡ੍ਰਾਇਡ ਅਤੇ ਆਈ.ਓ.ਐੱਸ. ਲਈ ਟੈਸਟ ਕੀਤਾ ਜਾ ਰਿਹਾ ਹੈ।

ਵ੍ਹਾਟਸਐਪ ਇਨ-ਐਪ ਐਡੀਟਰ ਐਪ ਲਿਆਉਣ ‘ਤੇ ਵੀ ਕੰਮ ਕਰ ਰਿਹਾ ਹੈ। ਕੰਪਨੀ ਨੇ ਇਸ ਫਈਚਰ ਨੂੰ ਆਫੀਸ਼ੀਅਲੀ ਅਨਾਉਂਸ ਵੀ ਕੀਤਾ ਹੈ। ਕੰਪਨੀ ਨੇ ਕਿਹਾ ਹੈ ਇਹ ਵ੍ਹਾਟਸਐਪ ਵੈੱਬ ਲਈ ਫੋਟੋ ਐਡੀਟਰ ਟੂਲ ਲਿਆਉਣ ‘ਤੇ ਕੰਮ ਕਰ ਰਹੀ ਹੈ।
ਵ੍ਹਾਟਸਐਪ ਵੈੱਬ ਲਈ ਕੰਪਨੀ ਨੇ ਅਜੇ ਸਟਿੱਕਰ ਮੇਕਰ ਟੂਲ ਜਾਰੀ ਕੀਤਾ ਹੈ। ਹੁਣ ਰਿਪੋਰਟ ਆ ਰਹੀ ਹੈਕਿ ਇਹ ਫੀਚਰ ਮੋਬਾਇਲ ਐਪ ਲਈ ਵੀ ਆਉਣ ਵਾਲਾ ਹੈ। ਅਜੇ ਵ੍ਹਾਟਸਐਪ ਸਟਿੱਕਰ ਸੈਂਡ ਕਰਨ ਲਈ ਪ੍ਰੀ-ਲੋਡੇਡ ਸਟਿੱਕਰ ਜਾਂ ਕਿਸੇ ਥਰਡ ਪਾਰਟੀ ਐਪ ਦਾ ਯੂਜ਼ ਕਰਨਾ ਹੋਵੇਗਾ।



