ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ (Petrol-Diesel Price) ਵਿਚ ਲਗਾਤਾਰ ਵਾਧਾ ਹੋਣ ਕਰਕੇ ਲੋਕਾਂ ਦੀ ਜੇਬ ‘ਤੇ ਬੁਰਾ ਅਸਰ ਪੈ ਰਿਹਾ ਹੈ। ਇਸ ਵਿਚਾਲੇ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਥੋੜੀ ਰਾਹਤ ਦਿੱਤੀ ਗਈ ਹੈ। ਤੇਲ ਕੰਪਨੀਆਂ ਨੇ (Petrol-Diesel Price) ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਹੈ। ਜਦੋਂਕਿ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਪੈਟਰੋਲ ਵਿਚ 35 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਵਿਚ 15 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਸੀ। ਅੱਜ ਦਿੱਲੀ ਵਿੱਚ ਪੈਟਰੋਲ 101.54 ਰੁਪਏ ਅਤੇ ਡੀਜ਼ਲ 89.87 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਜਾਣੋ ਆਪਣੇ ਸ਼ਹਿਰ ਵਿਚ ਤੇਲ ਦੀਆਂ ਕੀਮਤਾਂ
ਕੋਲਕਾਤਾ ਵਿੱਚ ਪੈਟਰੋਲ ਅੱਜ 101.74 ਰੁਪਏ ਅਤੇ ਡੀਜ਼ਲ 93.02 ਰੁਪਏ ਪ੍ਰਤੀ ਲੀਟਰ ਹੈ।
ਚੇਨਈ ਵਿਚ ਪੈਟਰੋਲ ਅੱਜ 102.23 ਰੁਪਏ ਅਤੇ ਡੀਜ਼ਲ 94.39 ਰੁਪਏ ਪ੍ਰਤੀ ਲੀਟਰ ਹੈ।
ਬੰਗਲੁਰੂ ਵਿੱਚ ਪੈਟਰੋਲ ਅੱਜ 104.94 ਰੁਪਏ ਅਤੇ ਡੀਜ਼ਲ 95.26 ਰੁਪਏ ਪ੍ਰਤੀ ਲੀਟਰ ਹੈ।
ਅੱਜ ਚੰਡੀਗੜ੍ਹ ਵਿੱਚ ਪੈਟਰੋਲ 97.64 ਰੁਪਏ ਅਤੇ ਡੀਜ਼ਲ 89.50 ਰੁਪਏ ਪ੍ਰਤੀ ਲੀਟਰ ਹੈ।
ਲਖਨਾਉ ਵਿਚ ਪੈਟਰੋਲ ਅੱਜ 98.63 ਰੁਪਏ ਅਤੇ ਡੀਜ਼ਲ 90.26 ਰੁਪਏ ਪ੍ਰਤੀ ਲੀਟਰ ਹੈ।
ਇਨ੍ਹਾਂ ਰਾਜਾਂ ‘ਚ 100 ਰੁਪਏ ਪ੍ਰਤੀ ਲੀਟਰ ਤੋਂ ਉਪਰ ਹੈ ਤੇਲ
ਤੇਲ ਦੀਆਂ ਕੀਮਤਾਂ (Petrol-Diesel Price) ਵਿਚ ਨਿਰੰਤਰ ਵਾਧੇ ਕਾਰਨ ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਉੜੀਸਾ, ਤਾਮਿਲਨਾਡੂ, ਕੇਰਲ, ਬਿਹਾਰ ਅਤੇ ਪੰਜਾਬ ਸਮੇਤ 15 ਰਾਜਾਂ ਵਿਚ ਪੈਟਰੋਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਤੋਂ ਉਪਰ ਹੋ ਗਈਆਂ ਹਨ।





