ਮੁਹਾਲੀ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ’ਤੇ ਵੀਰਵਾਰ ਨੂੰ ਅਚਨਚੇਤ ਛੁੱਟੀ ਹੋਣ ਕਰ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਦਿਨ ਲਏ ਜਾਣ ਵਾਲੇ ਪ੍ਰਯੋਗੀ ਵਿਸ਼ੇ ਦੇ ਪੇਪਰ ਦੀ ਤਰੀਕ ’ਚ ਤਬਦੀਲੀ ਕੀਤੀ ਹੈ। ਬੋਰਡ ਅਧਿਕਾਰੀਆਂ ਨੇ ਵੇਰਵੇ ਸਾਂਝੇ ਕੀਤੇ ਹਨ ਕਿ 27 ਅਪ੍ਰੈਲ ਨੂੰ ਕਰਵਾਈ ਜਾਣ ਵਾਲੀ ਪ੍ਰਯੋਗੀ ਪ੍ਰੀਖਿਆ ਹੁਣ 2 ਮਈ ਪਹਿਲਾਂ ਵਾਲੇ ਸਮੇਂ ਅਨੁਸਾਰ ਤੈਅ ਕੀਤੇ ਪ੍ਰੀਖਿਆ ਕੇਂਦਰਾਂ ’ਤੇ ਹੀ ਕਰਵਾਈ ਜਾਵੇਗੀ।
ਅਧਿਕਾਰੀਆਂ ਨੇ ਸਬੰਧਤ ਸਕੂਲਾਂ ਦੇ ਅਮਲੇ ਨੂੰ ਉਚੇਚੇ ਤੌਰ ’ਤੇ ਇਹ ਹਦਾਇਤ ਵੀ ਕੀਤੀ ਹੈ ਕਿ ਇਸ ਤਬਦੀਲੀ ਸਬੰਧੀ ਪ੍ਰੀਖਿਆਰਥੀਆਂ ਨੂੰ ਸੂਚਿਤ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਈ ਵੀ ਪ੍ਰੀਖਿਆ ਤੋਂ ਵਾਂਝਾ ਨਾ ਰਹਿ ਜਾਵੇ।
