ਪੰਜਾਬ ਵਿਚ ਮੰਡਰਾ ਰਿਹੈ ਵੱਡਾ ਸੰਕਟ, ਦੁੱਧ ਉਤਪਾਦਨ ਵਿਚ ਆਈ ਭਾਰੀ ਗਿਰਾਵਟ

ਚੰਡੀਗੜ੍ਹ- ਪੰਜਾਬ ‘ਚ ਲੰਪੀ ਦੀ ਲਾਗ ਦਾ ਦੁੱਧ ਉਤਪਾਦਨ ‘ਤੇ ਸਿੱਧਾ ਅਸਰ ਪੈਣ ਲੱਗਾ ਹੈ। ਪੂਰੇ ਸੂਬੇ ਦੀ ਗੱਲ ਕਰੀਏ ਤਾਂ ਰੋਜ਼ਾਨਾ 3 ਕਰੋੜ ਲੀਟਰ…

ਚੰਡੀਗੜ੍ਹ- ਪੰਜਾਬ ‘ਚ ਲੰਪੀ ਦੀ ਲਾਗ ਦਾ ਦੁੱਧ ਉਤਪਾਦਨ ‘ਤੇ ਸਿੱਧਾ ਅਸਰ ਪੈਣ ਲੱਗਾ ਹੈ। ਪੂਰੇ ਸੂਬੇ ਦੀ ਗੱਲ ਕਰੀਏ ਤਾਂ ਰੋਜ਼ਾਨਾ 3 ਕਰੋੜ ਲੀਟਰ ਦੁੱਧ ਦਾ ਉਤਪਾਦਨ ਹੁੰਦਾ ਸੀ, ਜੋ ਘੱਟ ਕੇ 2.25 ਕਰੋੜ ਲਿਟਰ ਰਹਿ ਗਿਆ ਹੈ। ਅੰਮ੍ਰਿਤਸਰ ਵੇਰਕਾ ਪਲਾਂਟ ਦੀ ਗੱਲ ਕਰੀਏ ਤਾਂ ਪਹਿਲਾਂ ਇੱਥੇ ਰੋਜ਼ਾਨਾ 1.50 ਲੱਖ ਲਿਟਰ ਦੁੱਧ ਪਹੁੰਚਦਾ ਸੀ ਪਰ ਹੁਣ ਇਸ ਵਿੱਚ ਵੀ ਕਮੀ ਆਈ ਹੈ।
ਪੰਜਾਬ ਸਰਕਾਰ ਦੇ ਅੰਕੜਿਆਂ ਅਨੁਸਾਰ ਸੂਬੇ ਵਿੱਚ 1.25 ਲੱਖ ਪਸ਼ੂ ਲੰਪੀ ਸਕਿਨ ਤੋਂ ਪ੍ਰਭਾਵਿਤ ਹੋਏ ਹਨ। 10 ਹਜ਼ਾਰ ਦੀ ਮੌਤ ਵੀ ਹੋ ਚੁੱਕੀ ਹੈ। ਦੂਜੇ ਪਾਸੇ ਸੂਬੇ ਦੀ ਡੇਅਰੀ ਐਸੋਸੀਏਸ਼ਨ ਵਿਰੋਧ ਕਰ ਰਹੀ ਹੈ। ਪ੍ਰੋਗਰੈਸਿਵ ਡੇਅਰੀ ਫਾਰਮ ਐਸੋਸੀਏਸ਼ਨ ਦੇ ਅਨੁਸਾਰ ਰਾਜ ਵਿੱਚ ਹੁਣ ਤੱਕ ਲਗਭਗ 1 ਲੱਖ ਪਸ਼ੂ ਇਨਫੈਕਟਿਡ ਹੋ ਚੁੱਕੇ ਹਨ। ਦੁੱਧ ‘ਚ ਵੀ ਆਈ ਗਿਰਾਵਟ, ਸਰਕਾਰ ਕੀ ਕਰ ਰਹੀ ਹੈ?
ਵੇਰਕਾ ਅੰਮ੍ਰਿਤਸਰ ਨੂੰ 75 ਹਜ਼ਾਰ ਲਿਟਰ ਦੁੱਧ ਪਹੁੰਚਾਉਂਦਾ ਹੈ
ਵੇਰਕਾ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਪਲਾਂਟ ਵਿੱਚ ਰੋਜ਼ਾਨਾ 1.50 ਲੱਖ ਲਿਟਰ ਦੁੱਧ ਆਉਂਦਾ ਸੀ, ਜਿਸ ਵਿੱਚੋਂ 75 ਹਜ਼ਾਰ ਲਿਟਰ ਦੁੱਧ ਪੈਕਟਾਂ ਵਿੱਚ ਘਰਾਂ ਅਤੇ ਦੁਕਾਨਾਂ ਨੂੰ ਸਪਲਾਈ ਕੀਤਾ ਜਾਂਦਾ ਹੈ। ਹੋਰ 75 ਲੱਖ ਲੀਟਰ ਦੁੱਧ ਦੇ ਡੇਅਰੀ ਉਤਪਾਦ ਬਣਦੇ ਹਨ, ਪਰ ਹੁਣ ਪਲਾਂਟ ਤੱਕ ਸਿਰਫ਼ 1.25 ਲੱਖ ਲੀਟਰ ਹੀ ਪਹੁੰਚ ਰਿਹਾ ਹੈ। ਦੁੱਧ ਉਤਪਾਦਨ ਵਿੱਚ ਆਈ ਕਮੀ ਨੂੰ ਦੂਰ ਕਰਨ ਲਈ ਵੇਰਕਾ ਦੁੱਧ ਦੀ ਸਪਲਾਈ ਵਿੱਚ ਕਮੀ ਨਾ ਕਰਕੇ ਡੇਅਰੀ ਉਤਪਾਦਾਂ ਦੀ ਪੈਦਾਵਾਰ ਨੂੰ ਘਟਾ ਰਹੀ ਹੈ।

Leave a Reply

Your email address will not be published. Required fields are marked *